ਔਰਤਾਂ ਦੀ ਸਹਿਣ-ਸ਼ਕਤੀ ਆਦਮੀਆਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਆਦਮੀ ਦੀ ਸਹਿਣ-ਸ਼ਕਤੀ ਨਾ ਦੇ ਬਰਾਬਰ ਹੁੰਦੀ ਹੈ ਪਰ ਆਦਮੀ ਇਕੋ ਸ਼ਕਤੀ ਦਾ ਹਿਸਾਬ ਲਗਾਉਂਦਾ ਰਹਿੰਦਾ ਹੈ, ਉਹ ਹੈ ਮਾਸਪੇਸ਼ੀਆਂ ਦੀ ਸ਼ਕਤੀ। ਉਹ ਵੱਡਾ ਪੱਥਰ ਚੁੱਕ ਲੈਂਦਾ ਹੈ, ਇਸ ਲਈ ਸੋਚਦਾ ਹੈ ਕਿ ਉਹ ਸ਼ਕਤੀਸ਼ਾਲੀ ਹੈ ਪਰ ਸਿਰਫ ਉਸੇ ਹਾਲਤ ਵਿਚ ਜਦੋਂ ਕਿ ਵੱਡਾ ਪੱਥਰ ਚੁੱਕਣਾ ਸ਼ਕਤੀ ਦਾ ਪੈਮਾਨਾ ਹੁੰਦਾ। ਸਹਿਣਸ਼ੀਲਤਾ ਵੀ ਇਕ ਵੱਡੀ ਸ਼ਕਤੀ ਹੈ। ਔਰਤਾਂ ਦੇਰ ਤਕ ਜਵਾਨ ਰਹਿੰਦੀਆਂ ਹਨ ਪਰ ਆਦਮੀ ਜਲਦੀ ਬੁੱਢੇ ਹੋ ਜਾਂਦੇ ਹਨ। ਔਰਤਾਂ ਦੇਰ ਤਕ ਜਵਾਨ ਤੇ ਕੋਮਲ ਰਹਿੰਦੀਆਂ ਹਨ। ਕੁੜੀਆਂ ਪਹਿਲਾਂ ਬੋਲਣਾ ਸ਼ੁਰੂ ਕਰਦੀਆਂ ਹਨ। ਦਿਮਾਗੀ ਸ਼ਕਤੀ ਵੀ ਕੁੜੀਆਂ ਵਿਚ ਪਹਿਲਾਂ ਸਾਹਮਣੇ ਆਉਂਦੀ ਹੈ। ਕੁੜੀਆਂ ਜ਼ਿਆਦਾ ਤੇਜ਼ ਹੁੰਦੀਆਂ ਹਨ। ਯੂਨੀਵਰਸਿਟੀਆਂ ਵਿਚ ਵੀ ਮੁਕਾਬਲੇ ਵਿਚ ਕੁੜੀਆਂ ਅੱਗੇ ਹੁੰਦੀਆਂ ਹਨ। ਜੋ ਔਰਤਾਂ ਹਮਲਾਵਰੀ ਹੁੰਦੀਆਂ ਹਨ, ਉਹ ਸੋਹਣੀਆਂ ਨਹੀਂ ਹੁੰਦੀਆਂ। ਜੇ ਕੋਈ ਔਰਤ ਤੁਹਾਡੇ ਪਿੱਛੇ ਪੈ ਜਾਵੇ ਅਤੇ ਪਿਆਰ ਦੀ ਬੇਨਤੀ ਕਰਨ ਲੱਗੇ ਤਾਂ ਤੁਸੀਂ ਘਬਰਾ ਜਾਓਗੇ, ਤੁਸੀਂ ਭੱਜੋਗੇ ਕਿਉਂਕਿ ਉਹ ਔਰਤ ਆਦਮੀਆਂ ਵਾਲਾ ਵਤੀਰਾ ਕਰ ਰਹੀ ਹੈ। ਔਰਤ ਦੀ ਮਧੁਰਤਾ ਇਸੇ ਵਿਚ ਹੈ ਕਿ ਉਹ ਸਿਰਫ ਉਡੀਕ ਕਰਦੀ ਹੈ। ਲੋਕ ਗਲਤ ਸੋਚਦੇ ਹਨ ਕਿ ਆਦਮੀਆਂ ਨੇ ਔਰਤਾਂ ਨੂੰ ਦਾਸ ਬਣਾ ਲਿਆ ਹੈ। ਨਹੀਂ, ਆਦਮੀ ਕਿਸੇ ਔਰਤ ਨੂੰ ਦਾਸੀ ਨਹੀਂ ਬਣਾਉਂਦਾ। ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਦੋਂ ਵੀ ਕੋਈ ਔਰਤ ਕਿਸੇ ਆਦਮੀ ਦੇ ਪਿਆਰ ਵਿਚ ਪੈਂਦੀ ਹੈ ਤਾਂ ਖੁਦ ਨੂੰ ਉਸ ਦੀ ਦਾਸੀ ਬਣਾ ਲੈਂਦੀ ਹੈ ਕਿਉਂਕਿ ਦਾਸੀ ਹੋਣਾ ਹੀ ਡੂੰਘੀ ਮਲਕੀਅਤ ਹੈ। ਉਹ ਜੀਵਨ ਦਾ ਰਾਜ਼ ਸਮਝਦੀ ਹੈ। ਔਰਤ ਖੁਦ ਨੂੰ ਨੀਵਾਂ ਰੱਖਦੀ ਹੈ, ਚਰਨਾਂ ਵਿਚ ਰੱਖਦੀ ਹੈ ਅਤੇ ਤੁਸੀਂ ਦੇਖਿਆ ਹੈ ਕਿ ਜਦੋਂ ਵੀ ਕੋਈ ਔਰਤ ਖੁਦ ਨੂੰ ਤੁਹਾਡੇ ਚਰਨਾਂ ਵਿਚ ਰੱਖ ਦਿੰਦੀ ਹੈ ਤਾਂ ਅਚਾਨਕ ਤੁਹਾਡੇ ਸਿਰ 'ਤੇ ਤਾਜ ਵਾਂਗ ਬੈਠ ਜਾਂਦੀ ਹੈ। ਤੁਸੀਂ ਚੌਵੀ ਘੰਟੇ ਉਸੇ ਦਾ ਚਿੰਤਨ ਕਰਨ ਲਗਦੇ ਹੋ। ਉਹ ਖੁਦ ਨੂੰ ਤੁਹਾਡੇ ਚਰਨਾਂ ਵਿਚ ਛੱਡ ਦਿੰਦੀ ਹੈ। ਉਹ ਤੁਹਾਡੀ ਛਾਂ ਬਣ ਜਾਂਦੀ ਹੈ ਅਤੇ ਤੁਹਾਨੂੰ ਪਤਾ ਵੀ ਨਹੀਂ ਲਗਦਾ ਕਿ ਛਾਂ ਤੁਹਾਨੂੰ ਚਲਾਉਣ ਲਗਦੀ ਹੈ। ਛਾਂ ਦੇ ਇਸ਼ਾਰੇ ਨਾਲ ਤੁਸੀਂ ਚੱਲਣ ਲਗਦੇ ਹੋ।
ਜੀਵਨ ਚਲਾਉਣ ਦਾ ਸੌਖਾ ਢੰਗ ਨੁਕਸਾਨਦੇਹ
NEXT STORY