ਭਗਵਾਨ ਵਿਸ਼ਣੂ ਦੇ ਹੁਕਮ 'ਤੇ ਦੇਵਾਂ ਤੇ ਰਾਖਸ਼ਸਾਂ ਨੇ ਸਾਗਰ ਦਾ ਮੰਥਨ ਕੀਤਾ ਅਤੇ ਹੋਰ ਰਤਨਾਂ ਨਾਲ ਲਕਸ਼ਮੀ ਵੀ ਜਲ ਦੇ ਉੱਪਰ ਆਈ। ਲਕਸ਼ਮੀ ਤੋਂ ਭਾਵ ਹੈ ਚੰਚਲਾ ਪਰ ਵਿਸ਼ਣੂ ਨੂੰ ਪਤੀ ਦੇ ਰੂਪ 'ਚ ਸਵੀਕਾਰ ਕਰ ਕੇ ਸ਼੍ਰੀ ਮਹਾਲਕਸ਼ਮੀ ਦੇ ਰੂਪ 'ਚ ਸਵੀਕਾਰ ਕੀਤੀ ਗਈ। ਸ਼੍ਰੀ ਮਹਾਲਕਸ਼ਮੀ ਜੋ ਤਮੋਗੁਣ ਧਾਰਨ ਕਰ ਕੇ ਮਹਾਕਾਲੀ ਕਹਾਈ, ਸਤਵਗੁਣ ਸੰਪੰਨ ਹੋਣ ਕਾਰਨ ਮਹਾਸਰਸਵਤੀ ਹੈ। ਦੋਵਾਂ ਦਾ ਸਾਂਝਾ ਰੂਪ ਲਕਸ਼ਮੀ ਹੈ। ਇਹੋ ਕਾਰਨ ਹੈ ਕਿ ਦੀਵਾਲੀ ਪੂਜਨ 'ਚ ਲਕਸ਼ਮੀ ਜੀ ਨਾਲ ਸਰਸਵਤੀ ਵੀ ਸ਼ਾਮਿਲ ਹੁੰਦੀ ਹੈ। ਸ਼੍ਰੀ ਮਹਾਲਕਸ਼ਮੀ ਭਾਵ ਵਿਸ਼ਣੂ ਦੀ ਸ਼ੋਭਾ ਤੇ ਸ਼ਕਤੀ। ਸ਼੍ਰੀ ਮਹਾਲਕਸ਼ਮੀ ਦੇ ਮੰਦਰ ਵਿਚ ਉਨ੍ਹਾਂ ਦਾ ਵਾਹਨ ਵਨਰਾਜ ਸਿੰਘ ਹੁੰਦਾ ਹੈ ਪਰ ਨਾਲ ਹੁੰਦੀਆਂ ਹਨ ਲਕਸ਼ਮੀ ਨਾਲ ਸੰਬੰਧਿਤ ਚੀਜ਼ਾਂ ਜਿਵੇਂ ਕਮਲ, ਗਜ, ਬਿਲਵ ਫਲ ਆਦਿ। ਉਨ੍ਹਾਂ ਨੂੰ ਸ਼ੱਕਰ ਤੇ ਦੁੱਧ ਵਰਗੀਆਂ ਚੀਜ਼ਾਂ ਪਸੰਦ ਹਨ।
ਸ਼੍ਰੀ ਮਹਾਲਕਸ਼ਮੀ ਦੇ 8 ਰੂਪ 2 ਤਰ੍ਹਾਂ ਦੱਸੇ ਗਏ ਹਨ :
1. ਧਨ ਲਕਸ਼ਮੀ/ ਧਾਨਿਆ ਲਕਸ਼ਮੀ/ਸ਼ੌਰਿਆ ਲਕਸ਼ਮੀ/ਧੈਰਿਆ ਲਕਸ਼ਮੀ/ਵਿੱਦਿਆ ਲਕਸ਼ਮੀ/ਵਿਜੇ ਲਕਸ਼ਮੀ/ਕੀਰਤੀ ਲਕਸ਼ਮੀ/ਰਾਜ ਲਕਸ਼ਮੀ।
2. ਆਦਿ ਲਕਸ਼ਮੀ/ਧਨ ਲਕਸ਼ਮੀ/ਧਾਨਿਆ ਲਕਸ਼ਮੀ/ਐਸ਼ਵਰਿਆ ਲਕਸ਼ਮੀ/ਗਜ ਲਕਸ਼ਮੀ/ਵੀਰ ਲਕਸ਼ਮੀ/ਵਿਜੇ ਲਕਸ਼ਮੀ/ਸੰਤਾਨ ਲਕਸ਼ਮੀ।
ਮਹਾਭਾਰਤ ਵਿਚ ਖੁਦ ਸ਼੍ਰੀ ਮਹਾਲਕਸ਼ਮੀ ਨੇ ਦੱਸਿਆ ਹੈ ਕਿ ਮੈਂ ਕਿਥੇ-ਕਿਥੇ ਹਾਂ। ਮੈਂ ਕੋਸ਼ਿਸ਼ ਵਿਚ ਹਾਂ, ਉਸ ਦੇ ਫਲ ਵਿਚ ਹਾਂ। ਸ਼ਾਂਤੀ, ਪਿਆਰ, ਦਇਆ, ਸੱਚਾਈ, ਤਾਲਮੇਲ, ਦੋਸਤੀ, ਇਨਸਾਫ, ਨੀਤੀ, ਉਦਾਰਤਾ, ਪਵਿੱਤਰਤਾ ਤੇ ਉੱਚਤਾ, ਇਨ੍ਹਾਂ ਸਾਰਿਆਂ ਵਿਚ ਮੇਰਾ ਨਿਵਾਸ ਹੈ।
ਵਿਆਖਿਆ ਸ੍ਰੀ ਜਪੁ ਜੀ ਸਾਹਿਬ
NEXT STORY