ਨਵੀਂ ਦਿੱਲੀ- ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਘਰ ਦਾ ਹਿੱਸਾ ਬਣੀ ਸੋਨੀ ਸਿੰਘ ਹੁਣ ਇਸ 'ਚੋਂ ਬਾਹਰ ਹੋ ਗਈ ਹੈ। ਬਿੱਗ ਬੌਸ ਦਾ ਘਰ ਛੱਡਦੇ ਹੀ ਐਕਸਕਲੂਸਿਵ ਗੱਲਬਾਤ 'ਚ ਸੋਨੀ ਨੇ ਕਿਹਾ, ''ਮੈਂ ਜਨਤਾ ਦੇ ਇਸ ਫੈਸਲੇ ਨੂੰ ਸਵੀਕਾਰ ਕਰਦੀ ਹਾਂ। ਇਹ ਤਾਂ ਇੰਟਰਵਲ 'ਚ ਬਾਹਰ ਆਉਣ ਵਾਂਗ ਹੈ। ਹਾਲਾਂਕਿ ਸੋਨੀ ਨੂੰ ਅਜੇ ਵਾਈਲਡ ਕਾਰਡ 'ਚ ਵਾਪਸੀ ਦੀ ਉਮੀਦ ਨਹੀਂ ਹੈ ਜਦੋਂ ਕਿ ਉਨ੍ਹਾਂ ਦੀ ਆਵਾਜ਼ 'ਚ ਉਦਾਸੀ ਨੂੰ ਸਾਫ ਸਮਝਿਆ ਜਾ ਸਕਦਾ ਸੀ। ਸੋਨੀ ਨੂੰ ਜਦੋਂ ਪੁੱਛਿਆ ਗਿਆ ਕਿ ਪਿਛਲੇ 1-2 ਹਫਤਿਆਂ 'ਚ ਉਪੇਨ ਨਾਲ ਭਰਾ-ਭੈਣ ਦੇ ਰਿਸ਼ਤੇ ਦਾ ਫਰਕ ਵੋਟਿੰਗ 'ਤੇ ਪਿਆ ਤਾਂ ਉਸ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅਜਿਹਾ ਕੁਝ ਨਹੀਂ ਸੀ। ਸੋਨੀ ਨੇ ਕਿਹਾ, ''ਮੈਂ ਟੀ. ਵੀ. 'ਤੇ ਐਕਟਿੰਗ ਕਰਦੀ ਹਾਂ ਮੈਂ ਇੱਥੇ ਸਿਰਫ ਓਰਿਜ਼ਨਲ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਮੈਂ ਹਾਂ ਮੈਂ ਉਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਸੋਨੀ ਨੇ ਸ਼ੋਅ ਦੌਰਾਨ ਕਈ ਟਾਸਕ 'ਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਆਪਣੇ ਵਿਰੋਧੀਆਂ ਨੂੰ ਹਰਾਰਿਆ ਹੈ। ਉਸ ਨੇ ਆਪਣੇ ਦੋਸਤਾਂ 'ਚ ਸੁਸ਼ਾਂਤ, ਡਿਯਾਂਡ੍ਰਾ, ਕਰਿਸ਼ਮਾ, ਉਪੇਨ ਅਤੇ ਨਤਾਸ਼ਾ ਦਾ ਨਾਂ ਲਿਖ ਲਿਆ ਹੈ। ਸੋਨੀ ਨੇ ਕਿਹਾ ਕਿ ਉਹ 'ਬਿੱਗ ਬੌਸ' ਦੇ ਘਰ ਦੇ ਬਾਹਰ ਆ ਕੇ ਸਾਰਿਆਂ ਨੂੰ ਮਿਲੇਗੀ ਕਿਉਂਕਿ ਸ਼ੋਅ 'ਚ ਤਾਂ ਸਾਰੇ ਗੇਮ ਖੇਡਦੇ ਹਨ ਪਰ ਘਰ 'ਚੋਂ ਬਾਹਰ ਜੋ ਉਨ੍ਹਾਂ ਦਾ ਅਸਲੀ ਚਿਹਰਾ ਹੁੰਦਾ ਹੈ ਉਹ ਹੀ ਬਾਹਰ ਆਉਂਦਾ ਹੈ।
ਸੋਨੀ ਨੇ ਕਿਹਾ, ''ਮੈਂ ਅਵਿਕਸ਼ਨ 'ਚ ਨਾਂ ਆਉਣ ਕਾਰਨ ਉਦਾਸ ਹੈ ਪਰ ਪਿਛਲੇ ਤਿੰਨ ਦਿਨ 'ਚ ਮੈਂ ਖੂਬ ਮਸਤੀ ਕੀਤੀ।'' ਸੋਨੀ ਨੂੰ ਕਾਫੀ ਅੱਗੇ ਤੱਕ ਜਾਣ ਦੀ ਉਮੀਦ ਸੀ ਪਰ ਉਸ ਦੀਆਂ ਉਮੀਦਆਂ 'ਤੇ ਪਾਣੀ ਫਿਰ ਗਿਆ ਹੈ। ਬਿੱਗ ਬੌਸ ਦੇ ਘਰ ਦੇ ਤਜ਼ੁਰਬੇ ਬਾਰੇ ਸੋਨੀ ਨੇ ਦੱਸਿਆ ਜੋ 'ਬਿੱਗ ਬੌਸ' ਦੇ ਘਰ 'ਚ ਰਹਿ ਸਕਦਾ ਹੈ ਉਹ ਕਿਤੇ ਵੀ ਰਹਿ ਸਕਦਾ ਹੈ।
ਕੌਮਪਲੈਨ ਦੇ ਟੀ.ਵੀ. ਕਮਰਸ਼ੀਅਲ 'ਚ ਲਿਟਿਲ ਸ਼ਾਹਿਦ ਅਤੇ ਆਇਸ਼ਾ! (ਵੀਡੀਓ)
NEXT STORY