ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਇਕ ਤਸਵੀਰ ਇਨ੍ਹਾਂ ਦਿਨੀਂ ਖੂਬ ਵਾਹਵਾਹੀ ਖੱਟ ਰਹੀ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਪ੍ਰਿਯੰਕਾ ਦੀ ਇਹ ਤਸਵੀਰ ਉਸ ਦੀ ਫਿਲਮ 'ਬਾਜੀਰਾਵ ਮਸਤਾਨੀ' ਦੇ ਸੈੱਟ 'ਤੇ ਲਈ ਗਈ ਹੈ। ਉਸ ਦੀ ਇਹ ਲੁੱਕ ਲੀਕ ਹੋ ਗਈ ਹੈ। ਸੰਜੇ ਲੀਲਾ ਭੰਸਾਲੀ ਦੀ ਇਸ ਫਿਲਮ 'ਚ ਪ੍ਰਿਯੰਕਾ ਚੋਪੜਾ ਦੀ ਲੁੱਕ ਬਹੁਤ ਹੱਦ ਤੱਕ ਫਿਲਮ 'ਕਮੀਨੇ' ਅਤੇ 'ਅਗਨੀਪਥ' 'ਚ ਉਸ ਦੇ ਕਿਰਦਾਰ ਨਾਲ ਮਿਲ ਰਿਹਾ ਹੈ। ਪ੍ਰਿਯੰਕਾ ਨੇ ਇਨ੍ਹਾਂ ਫਿਲਮਾਂ 'ਚ ਮਰਾਠੀ ਲੜਕੀ ਦਾ ਕਿਰਦਾਰ ਨਿਭਾਇਆ ਸੀ। ਭੰਸਾਲੀ ਦੀ ਡਰੀਮ ਪ੍ਰਾਜੈਕਟ 'ਬਾਜੀਰਾਵ ਮਸਤਾਨੀ' 'ਚ ਪ੍ਰਿਯੰਕਾ ਬਾਜੀਰਾਵ ਦੀ ਪਹਿਲੀ ਪਤਨੀ ਕਾਸ਼ੀਬਾਈ ਦਾ ਰੋਲ ਕਰ ਰਹੀ ਹੈ। ਫਿਲਮ 'ਚ ਰਣਵੀਰ ਸਿੰਘ ਬਾਜੀਰਾਵ ਦਾ ਕਿਰਦਾਰ ਨਿਭਾ ਰਹੇ ਹਨ, ਉਧਰ ਦੀਪਿਕਾ ਪਾਦੁਕੋਣ ਬਾਜੀਰਾਵ ਦੀ ਦੂਜੀ ਪਤਨੀ ਮਸਤਾਨੀ ਦਾ ਰੋਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲੇ ਹੀ ਪ੍ਰਿਯੰਕਾ ਨੇ ਟਵਿੱਟਰ 'ਤੇ ਫਿਲਮ 'ਬਾਜੀਰਾਵ ਮਸਤਾਨੀ' 'ਚ ਆਪਣੇ ਲੁੱਕ ਦੀ ਇਕ ਝਲਕ ਸ਼ੇਅਰ ਕੀਤੀ ਹੈ।
'ਬਿੱਗ ਬੌਸ' ਦੇ ਘਰ 'ਚ ਜਨਤਾ ਨੇ ਸੋਨੀ ਨੂੰ ਦਿਖਾਇਆ ਬਾਹਰ ਦਾ ਰਸਤਾ (ਦੇਖੋ ਤਸਵੀਰਾਂ)
NEXT STORY