ਮੁੰਬਈ- ਬਾਲੀਵੁੱਡ ਮਸ਼ਹੂਰ ਕਮਲ ਹਾਸਨ ਦੀ ਵੱਡੀ ਬੇਟੀ ਅਤੇ ਅਭਿਨੇਤਰੀ ਸ਼ਰੂਤੀ ਹਾਸਨ ਦਾ ਅਗਲਾ ਸਾਲ 2015 ਪੂਰੀ ਤਰ੍ਹਾਂ ਨਾਲ ਰੁੱਝਿਆ ਹੋਇਆ ਹੈ। ਸ਼ਰੂਤੀ ਅਗਲੇ ਸਾਲ ਬਾਲੀਵੁੱਡ 'ਚ ਤਿੰਨ ਮੇਜਰ ਐਕਸ਼ਨ ਅਭਿਨੇਤਾਵਾਂ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਉਹ ਅਕਸ਼ੈ ਕੁਮਾਰ ਨਾਲ 'ਗੱਬਰ' ਜਾਨ ਅਬ੍ਰਾਹਿਮ ਨਾਲ 'ਵੈਲਕਮ' ਬੈਕ ਅਤੇ ਵਿਧੁਤ ਜਾਮਵਾਲ ਨਾਲ 'ਯਾਰਾ' ਫਿਲਮ 'ਚ ਕੰਮ ਕਰਦੀ ਨਜ਼ਰ ਆਵੇਗੀ।
ਸੂਤਰਾਂ ਅਨੁਸਾਰ, ''ਇਹ ਤਿੰਨੋਂ ਫਿਲਮਾਂ ਸਟੋਰਲਾਈਨ ਦੇ ਹਿਸਾਬ ਨਾਲ ਵੱਖਰੀਆਂ ਹਨ ਅਤੇ ਇਸ 'ਚ ਇਕ ਕਾਮਨ ਥ੍ਰੈਡ ਹੈ ਸ਼ਰੂਤੀ। ਦੂਜਾ ਕਾਮਨ ਥ੍ਰੈਡ ਇਹ ਹੈ ਕਿ ਤਿੰਨੋਂ ਫਿਲਮਾਂ 'ਚ ਐਕਸ਼ਨ ਅਤੇ ਸਟੰਟ ਭਰਪੂਰ ਹਨ। ਸ਼ਰੂਤੀ ਦੇ ਕੋ-ਸਟਾਰਜ਼ ਇਸ ਦੇ ਲਈ ਜਾਣੇ ਜਾਂਦੇ ਹਨ। ਅਕਸ਼ੈ ਇਥੇ ਫਾਈਟਰ ਅਤੇ ਡੇਅਰਡੈਵਿਲ ਸਟੰਟ ਲਈ, ਜਾਨ ਇਕ ਮਾਚੋਮੈਨ ਦੀ ਤਰ੍ਹਾਂ ਅਤੇ ਵਿਧੁਤ ਐਕਸਟੈਂਸਿਵ ਮਾਰਸ਼ਲ ਆਰਟਸ ਬੈਕਗਰਾਊਂਡ ਦੀ ਤਰ੍ਹਾਂ ਯੰਗ ਜਨਰੇਸ਼ਨ ਦੇ ਹੀਰੋ ਹਨ।
ਰਿਤਿਕ ਨਾਲ ਰਿਸ਼ਤੇ ਨੂੰ ਲੈ ਕੇ ਈਸ਼ਾ ਨੇ ਤੋੜੀ ਚੁੱਪੀ (ਦੇਖੋ ਤਸਵੀਰਾਂ)
NEXT STORY