ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਦੀ ਸੁਪਰਹਿੱਟ ਜੋੜੀ ਫਿਲਮ ਹੈਵਾਨ ਵਿਚ ਨਜ਼ਰ ਆ ਸਕਦੀ ਹੈ। ਅਕਸ਼ੈ ਅਤੇ ਸੈਫ ਨੇ 'ਯੇ ਦਿਲਲਗੀ', ਮੈਂ ਖਿਲਾੜੀ ਤੂੰ ਅਨਾੜੀ', ਤੂੰ ਚੋਰ ਮੈਂ ਸਿਪਾਹੀ', 'ਕੀਮਤ', 'ਆਰਜ਼ੂ' ਅਤੇ ਟਸ਼ਨ ਵਰਗੀਆਂ ਫਿਲਮਾਂ ਵਿਚ ਇਕੱਠੇ ਕੰਮ ਕੀਤਾ ਹੈ। ਹੁਣ ਇਹ ਜੋੜੀ ਇਕ ਵਾਰ ਫਿਰ ਇਕੱਠੇ ਆ ਰਹੀ ਹੈ।
ਚਰਚਾ ਹੈ ਕਿ ਫਿਲਮਕਾਰ ਪ੍ਰਿਯਦਰਸ਼ਨ ਅਕਸ਼ੈ ਅਤੇ ਸੈਫ ਦੀ ਜੋੜੀ ਨੂੰ ਫਿਰ ਤੋਂ ਇਕੱਠੇ ਲਿਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਅਕਸ਼ੈ ਅਤੇ ਸੈਫ ਫਿਲਮ 'ਹੈਵਾਨ' ਵਿਚ ਇਕੱਠੇ ਨਜ਼ਰ ਆਉਣ ਵਾਲੇ ਹਨ। ਜੇਕਰ ਸਭ ਕੁੱਝ ਸਹੀ ਰਿਹਾ ਤਾਂ ਅਕਸ਼ੈ ਅਤੇ ਸੈਫ ਦੀ ਸੁਰਪਹਿੱਟ ਜੋੜੀ ਸਿਲਵਰ ਸਕਰੀਨ 'ਤੇ ਫਿਰ ਤੋਂ ਧਮਾਲ ਮਚਾਉਂਦੀ ਨਜ਼ਰ ਆ ਸਕਦੀ ਹੈ।
ਪਲੇਨ ਕਰੈਸ਼ ਤੋਂ ਬਾਅਦ ਡਰੇ ਮਸ਼ਹੂਰ ਅਦਾਕਾਰ ਨੇ ਵਸੀਅਤ ਤਿਆਰ ਕਰਵਾ ਕੀਤਾ Air India ਦਾ ਸਫ਼ਰ
NEXT STORY