ਕੋਲਕਾਤਾ- ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਨੇ ਹਾਲ ਹੀ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਉਨ੍ਹਾਂ ਦੇ ਦਫਤਰ 'ਚ ਮੁਲਾਕਾਤ ਕੀਤੀ। ਰਾਜ ਸਕੱਤਰ 'ਚ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸ਼ਾਹਰੁਖ ਨੇ ਟਵੀਟ ਕੀਤਾ, ''ਕੋਲਕਾਤਾ 'ਚ ਜਦੋਂ ਵੀ ਮੈਂ ਮਮਤਾ ਦੀਦੀ ਨਾਲ ਮਿਲਦਾ ਹਾਂ ਤਾਂ ਮੈਂ ਹਮੇਸ਼ਾ ਜੀਵਨ ਦੇ ਪ੍ਰਤੀ ਬਹੁਤ ਹੀ ਉਤਸ਼ਾਹਤ ਹੋ ਜਾਂਦਾ ਹਾਂ।'' ਫਿਲਮ ਹੈੱਪੀ ਨਿਊ ਈਅਰ ਦੀ ਟੀਮ ਵੀ 48 ਸਾਲਾਂ ਦੇ ਇਸ ਅਭਿਨੇਤਾ ਨਾਲ ਸੀ।
ਫਿਲਮ ਦੀ ਨਿਰਦੇਸ਼ਿਕਾ ਫਰਾਹ ਖਾਨ ਨੇ ਮੁੱਖ ਮੰਤਰੀ ਨਾਲ ਇਕ ਸੈਲਫੀ ਵੀ ਕਲਿੱਕ ਕੀਤੀ। ਦੀਵਾਲੀ 'ਤੇ ਰਿਲੀਜ਼ ਹੋਈ ਇਸ ਫਿਲਮ ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਸੈਂਟ ਜੈਵਿਅਰ ਕਾਲੇਜ ਦੇ ਮੈਦਾਨ 'ਚ ਫਿਲਮ ਦੀ ਟੀਮ ਨੇ ਸਟੇਜ਼ 'ਤੇ ਇਸ ਫਿਲਮ ਦੇ ਗਾਣਿਆਂ 'ਤੇ ਵਿਦਿਆਰਥੀਆਂ ਨਾਲ ਡਾਂਸ ਵੀ ਕੀਤਾ। ਫਰਾਹ ਨੇ ਕਿਹਾ, ''ਜਿੰਨਾ ਪਿਆਰ ਮੈਨੂੰ ਇਥੇ ਕੋਲਕਾਤਾ 'ਚ ਮਿਲਦਾ ਹੈ ਉਨਾ ਪਿਆਰ ਕਿਤੇ ਹੋਰ ਨਹੀਂ ਮਿਲਦਾ।''
ਮੋਦੀ ਦੀ ਸਵੱਛ ਭਾਰਤ ਮੁਹਿੰਮ ਨਾਲ ਜੁੜੇ ਬਿਗ ਬੀ(ਦੇਖੋ ਤਸਵੀਰਾਂ)
NEXT STORY