ਵਾਰਾਨਸੀ- ਦੇਸ਼ ਦੇ ਸਭ ਤੋਂ ਅਮੀਰ ਉਦਯੋਗਪਤੀਆਂ ਵਿਚੋਂ ਇਕ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਆਪਣੀ ਪਤਨੀ ਨੀਤਾ ਅੰਬਾਨੀ ਦਾ 50ਵਾਂ ਜਨਮਦਿਨ ਕੁਝ ਵੱਖਰੇ ਅੰਦਾਜ਼ ਵਿਚ ਮਨਾਉਣਗੇ। ਅੰਬਾਨੀ ਪਹਿਲੀ ਵਾਰ ਮੋਦੀ ਦੇ ਗੜ੍ਹ ਜਾਣਗੇ। ਜਿੱਥੇ ਉਹ ਆਪਣੀ ਪਤਨੀ ਦਾ ਜਨਮਦਿਨ ਮਨਾਉਣਗੇ। ਇੱਥੇ ਉਹ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨਗੇ ਅਤੇ ਗੰਗਾ ਆਰਤੀ ਵਿਚ ਵੀ ਸ਼ਾਮਲ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਮੁਕੇਸ਼ ਅੰਬਾਨੀ ਨਾਲ 50 ਹੋਰ ਲੋਕ ਵੀ ਵਾਰਾਨਸੀ ਜਾਣਗੇ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਹੋਣ ਦੇ ਨਾਤੇ ਮੁਕੇਸ਼ ਅੰਬਾਨੀ ਇੱਥੇ ਕੋਈ ਵੱਡੀ ਕਾਰੋਬਾਰੀ ਦਾ ਐਲਾਨ ਕਰ ਸਕਦੇ ਹਨ। ਨੀਤਾ ਅਤੇ ਮੁਕੇਸ਼ ਬਨਾਰਸ ਦੇ ਹੋਟਲ ਗੇਟਵੇ ਵਿਚ ਰੁਕਣਗੇ। ਅੰਬਾਨੀ ਪਰਿਵਾਰ ਦੀ ਇਸ ਯਾਤਰਾ ਨੂੰ ਦੇਖਦੇ ਹੋਏ ਬਾਬਾ ਵਿਸ਼ਵਨਾਥ ਮੰਦਰ ਦੀ ਸਜਾਵਟ ਕਰਵਾਈ ਜਾ ਰਹੀ ਹੈ।
3 ਸਾਲਾ ਬੇਟੇ ਦੀ ਖੂਹ ’ਚ ਡੁੱਬਣ ਨਾਲ ਹੋਈ ਮੌਤ, ਮਾਂ ਨੇ ਸਦਮੇ ’ਚ ਖੁਦ ਨੂੰ ਲਾਈ ਅੱਗ
NEXT STORY