कर्मण्येवाधिकारस्ते मा फलेषु कदाचन।
मा कर्मफलहेतुर्भूर्मा ते सïङ्गोऽस्त्वकर्ममिण॥ 47।।
ਕਰ੍ਰਮਣ੍ਰਯ੍ਰ ਏਵਾਧਿਕਾਰਸ੍ਰ ਤੇ ਮਾ ਫਲੇਸ਼ੁ ਕਦਾਚਨ।
ਮਾ ਕਰ੍ਰਮ-ਫਲ-ਹੇਤੁਰ੍ਰ ਭੂਰ੍ਰ ਮਾ ਤੇ ਸੰਗੋ ਸ੍ਰਤ੍ਰਵ ਅਕਰ੍ਰਮਣਿ।।47।।
ਕਰ੍ਰਮਣਿ¸ਕਰਮ ਕਰਨ ਵਿਚ ; ਏਵ¸ਨਿਸ਼ਚੈ ਹੀ ; ਅਧਿਕਾਰਹ੍ਰ¸ਅਧਿਕਾਰ ; ਤੇ¸ਤੁਹਾਡਾ ;ਮਾ¸ਕਦੀ ਨਹੀਂ ; ਫਲੈਸ਼ੂ¸ਫਲਾਂ ਵਿਚ ; ਕਦਾਚਨ¸ਕਦੀ ਵੀ ; ਮਾ¸ਕਦੀ ਨਹੀਂ, ਕਰਮਫਲ¸ਕੰਮ ਦਾ ਫਲ ; ਹੇਤੁਹ੍ਰ¸ਕਾਰਨ ; ਭੂਹ੍ਰ¸ਹੋਵੇ ; ਮਾ¸ਕਦੀ ਨਹੀਂ ; ਤੇ¸ਤੁਹਾਡਾ ; ਸੰਗਹ੍ਰ¸ਆਸਕਤੀ (ਬੱਝਿਆ) ; ਅਸ੍ਰਤ੍ਰ¸ਹੋ ; ਅਕਰ੍ਰਮਣਿ¸ਕੰਮ ਨਾ ਕਰਨ ਵਿਚ।
ਅਨੁਵਾਦ : ਤੁਹਾਨੂੰ ਆਪਣੇ ਕੰਮ (ਫਰਜ਼) ਕਰਨ ਦਾ ਅਧਿਕਾਰ ਹੈ ਪਰ ਕੰਮ ਦੇ ਫਲਾਂ ਦੇ ਤੁਸੀਂ ਅਧਿਕਾਰੀ ਨਹੀਂ ਹੋ। ਤਸੀਂ ਨਾ ਤਾਂ ਕਦੀ ਆਪਣੇ-ਆਪ ਨੂੰ ਕੰਮਾਂ ਦੇ ਫਲਾਂ ਦਾ ਕਾਰਨ ਸਮਝੋ ਅਤੇ ਨਾ ਹੀ ਕੰਮ ਕਰਨ ਤੋਂ ਗੁਰੇਜ਼ ਕਰੋ।
ਭਾਵ : ਇਥੇ ਵਿਚਾਰਯੋਗ ਤਿੰਨ ਗੱਲਾਂ ਹਨ¸ ਕਰਮ (ਕਰਤੱਵ), ਵਿਕਰਮ ਅਤੇ ਅਕਰਮ। ਕਰਮ (ਆਪਣਾ ਕਰਤੱਵ) ਉਹ ਕਾਰਜ ਹਨ, ਜਿਨ੍ਹਾਂ ਦਾ ਹੁਕਮ ਪ੍ਰਕਿਰਤੀ ਦੇ ਗੁਣਾਂ ਅਨੁਸਾਰ ਪ੍ਰਾਪਤ ਕੀਤਾ ਜਾਂਦਾ ਹੈ। ਅਧਿਕਾਰੀ ਦੀ ਮਰਜ਼ੀ ਤੋਂ ਬਗੈਰ ਕੀਤੇ ਗਏ ਕਰਮ ਵਿਕਰਮ ਕਹਾਉਂਦੇ ਹਨ ਅਤੇ ਅਕਰਮ ਦਾ ਅਰਥ ਆਪਣੇ ਕਰਮਾਂ ਨੂੰ ਨਾ ਕਰਨਾ। ਭਗਵਾਨ ਨੇ ਅਰਜੁਨ ਨੂੰ ਉਪਦੇਸ਼ ਦਿੱਤਾ ਕਿ ਉਹ ਨਿਕੰਮਾ ਨਾ ਬਣੇ, ਸਗੋਂ ਫਲ ਦੀ ਚਾਹ ਤੋਂ ਬਿਨਾਂ ਆਪਣਾ ਕਰਮ ਕਰੇ। ਕਰਮ ਫਲ ਦੀ ਚਾਹਤ ਰੱਖਣ ਵਾਲਾ ਵੀ ਕਰਮ ਦਾ ਕਾਰਨ ਹੈ। ਇੰਝ ਉਹ ਅਜਿਹੇ ਕਰਮ ਫਲਾਂ ਨੂੰ ਭੋਗਣ ਵਾਲਾ ਹੁੰਦਾ ਹੈ। ਜਿਥੋਂ ਤੱਕ ਨਿਰਧਾਰਿਤ ਕਰਮਾਂ ਦਾ ਸੰਬੰਧ ਹੈ, ਉਨ੍ਹਾਂ ਦੀਆਂ ਤਿੰਨ ਉਪ-ਸ਼੍ਰੇਣੀਆਂ ਹੋ ਸਕਦੀਆਂ ਹਨ ਜਿਵੇਂ ਨਿੱਤ-ਕਰਮ, ਆਪਾਤਕਾਲ ਦੇ ਕਰਮ ਅਤੇ ਮਰਜ਼ੀ ਮੁਤਾਬਿਕ ਕੀਤੇ ਕਰਮ। ਨਿੱਤ ਕਰਮ, ਫਲ ਦੀ ਇੱਛਾ ਤੋਂ ਬਿਨਾਂ ਸ਼ਾਸਤਰਾਂ ਮੁਤਾਬਿਕ ਸਤੋਗੁਣ ਵਿਚ ਰਹਿ ਕੇ ਕੀਤੇ ਜਾਂਦੇ ਹਨ। ਫਲ ਵਾਲੇ ਕਰਮ, ਬੰਧਨ ਦਾ ਕਾਰਨ ਬਣਦੇ ਹਨ ਇਸ ਲਈ ਅਜਿਹੇ ਕਰਮ ਅਸ਼ੁੱਭ ਹਨ। ਹਰ ਮਨੁੱਖ ਨੂੰ ਆਪਣੇ ਕਰਮ ਤੇ ਅਧਿਕਾਰ ਪ੍ਰਾਪਤ ਹਨ ਪਰ ਉਸ ਨੂੰ ਫਲ ਦੀ ਚਾਹਤ ਛੱਡ ਕੇ ਕਰਮ ਕਰਨਾ ਚਾਹੀਦਾ ਹੈ। ਅਜਿਹੇ ਨਿਸ਼ਕਾਮ ਕਰਮ ਯਕੀਨੀ ਤੌਰ 'ਤੇ ਮੁਕਤੀ ਦੇ ਰਸਤੇ ਵੱਲ ਲੈ ਜਾਂਦੇ ਹਨ। ਇਸ ਲਈ ਭਗਵਾਨ ਨੇ ਅਰਜੁਨ ਨੂੰ ਫਲ ਦੀ ਚਾਹਤ ਛੱਡ ਕੇ ਕਰਮ (ਆਪਣਾ ਧਰਮ) ਦੇ ਰੂਪ ਵਿਚ ਜੰਗ ਕਰਨ ਦੀ ਆਗਿਆ ਦਿੱਤੀ।
ਬਾਣੀ ਭਗਤ ਕਬੀਰ ਜੀ
NEXT STORY