ਜ਼ਿੰਦਗੀ ਵਿਚ ਕਈ ਵਾਰ ਅਜਿਹਾ ਮੌਕਾ ਆਉਂਦਾ ਹੈ ਜਦੋਂ ਸਾਨੂੰ ਦੂਜਿਆਂ ਦੇ ਸ਼ਬਦੀ ਤੇ ਸਰੀਰਕ ਹਮਲੇ ਨੂੰ ਝੱਲਣਾ ਪੈਂਦਾ ਹੈ। ਉਸ ਵੇਲੇ ਸਾਨੂੰ ਆਪਣੀਆਂ ਸਥਿਤੀਆਂ ਤੇ ਸ਼ਕਤੀ ਦਾ ਵਿਸ਼ਲੇਸ਼ਣ ਕਰ ਕੇ ਇਸ ਗੱਲ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਸਾਡੇ ਸਹਾਇਕ ਕੌਣ ਹਨ। ਜੇ ਸਮਾਂ ਸਾਡੇ ਅਨੁਕੂਲ ਨਾ ਹੋਵੇ ਤਾਂ ਆਪਣੀ ਸਹਿਣ-ਸ਼ਕਤੀ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਉਸ ਵੇਲੇ ਗੁੱਸੇ ਜਾਂ ਨਿਰਾਸ਼ਾ ਵਿਚ ਚੁੱਕਿਆ ਗਿਆ ਕਦਮ ਆਤਮਘਾਤੀ ਹੁੰਦਾ ਹੈ। ਇਸ ਤੋਂ ਉਲਟ ਜਦੋਂ ਸਾਡਾ ਸਮਾਂ ਅਨੁਕੂਲ ਹੋਵੇ ਅਤੇ ਲਗਦਾ ਹੋਵੇ ਕਿ ਸਾਡੇ ਦੋਸਤ ਤੇ ਸਹਾਇਕ ਸਾਥ ਦੇਣ ਲਈ ਤਿਆਰ ਹਨ ਅਤੇ ਦੁਸ਼ਮਣ ਜਾਂ ਵਿਰੋਧੀ ਨੂੰ ਦਬਾਇਆ ਜਾ ਸਕਦਾ ਹੈ। ਉਸ ਸਥਿਤੀ ਵਿਚ ਉਸ 'ਤੇ ਸ਼ਬਦੀ ਜਾਂ ਸਰੀਰਕ ਹਮਲਾ ਕੀਤਾ ਜਾ ਸਕਦਾ ਹੈ। ਉਂਝ ਅੱਜਕਲ ਦੇ ਸੱਭਿਅਕ ਯੁੱਗ ਵਿਚ ਸਰੀਰਕ ਘੱਟ ਤੇ ਸ਼ਬਦੀ ਸੰਘਰਸ਼ ਜ਼ਿਆਦਾ ਹੁੰਦੇ ਹਨ। ਭਾਵੇਂ ਕਿਸੇ ਵੀ ਤਰ੍ਹਾਂ ਦਾ ਹਮਲਾ ਹੋਵੇ, ਉਸ ਦੀ ਤਿਆਰੀ ਸੰਜਮ ਨਾਲ ਕਰਨੀ ਚਾਹੀਦੀ ਹੈ। ਕਿਤੇ-ਕਿਤੇ ਸਾਡੇ 'ਤੇ ਸ਼ਬਦੀ ਹਮਲਾ ਵੀ ਹੁੰਦਾ ਹੈ ਅਤੇ ਜੇ ਲਗਦਾ ਹੈ ਕਿ ਉਥੇ ਜਵਾਬ ਦੇਣ ਦਾ ਸਹੀ ਸਮਾਂ ਨਹੀਂ ਹੈ ਤਾਂ ਮੌਨ ਰਹਿਣਾ ਹੀ ਚੰਗਾ ਹੈ ਪਰ ਜੇ ਲਗਦਾ ਹੋਵੇ ਕਿ ਉਸ ਨਾਲ ਸਾਹਮਣੇ ਵਾਲੇ ਨੂੰ ਫਾਇਦਾ ਮਿਲ ਰਿਹਾ ਹੈ ਤਾਂ ਸਥਿਤੀ ਦੇਖ ਕੇ ਉਸ 'ਤੇ ਪਲਟਵਾਰ ਕਰਨਾ ਮਾੜਾ ਨਹੀਂ। ਕਹਿਣ ਤੋਂ ਭਾਵ ਇਹ ਹੈ ਕਿ ਜ਼ਿੰਦਗੀ ਵਿਚ ਆਪਣੇ ਟੀਚੇ ਦੀ ਪ੍ਰਾਪਤੀ ਲਈ ਯੋਜਨਾਬੱਧ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਜੰਗ ਤੋਂ ਘੱਟ ਨਹੀਂ ਹੁੰਦੀ। ਸਿਆਣੇ ਵਿਅਕਤੀ ਨੂੰ ਆਪਣੇ ਦੁਸ਼ਮਣ 'ਤੇ ਇੰਝ ਵਾਰ ਕਰਨਾ ਚਾਹੀਦਾ ਹੈ ਜਿਵੇਂ ਸ਼ੇਰ ਕਰਦਾ ਹੈ। ਉਸ ਦਾ ਵਾਰ ਕਦੇ ਖਾਲੀ ਨਹੀਂ ਜਾਂਦਾ। ਆਪਣੇ ਸਮੇਂ ਅਨੁਸਾਰ ਜ਼ਿੰਦਗੀ ਵਿਚ ਯੋਜਨਾਵਾਂ ਬਣਾਉਂਦੇ ਹੋਏ ਕੱਛੂਕੁੰਮੇ ਵਾਂਗ ਅੰਗ ਸਮੇਟ ਕੇ ਦੁਸ਼ਮਣ ਦਾ ਹਮਲਾ ਵੀ ਸਹਿਣ ਕਰੋ ਅਤੇ ਚੰਗਾ ਮੌਕਾ ਦੇਖ ਕੇ ਸੱਪ ਵਾਂਗ ਵਾਰ ਵੀ ਕਰੋ।
ਪ੍ਰਮਾਤਮਾ ਦੇ ਸਰੂਪ ਨੂੰ ਕੋਈ ਨਹੀਂ ਸਮਝਦਾ
NEXT STORY