ਇਥੇ ਆਚਾਰੀਆ ਚਾਣੱਕਯ ਨੇ ਦੱਸਣ ਦਾ ਯਤਨ ਕੀਤਾ ਹੈ ਕਿ ਜੋ ਗੁਰੂ ਇਕੋ ਅੱਖਰ ਆਪਣੇ ਸ਼ਿਸ਼ ਨੂੰ ਪੜ੍ਹਾ ਦਿੰਦਾ ਹੈ, ਉਸ ਲਈ ਇਸ ਧਰਤੀ 'ਤੇ ਕੋਈ ਹੋਰ ਚੀਜ਼ ਇੰਨੀ ਮਹੱਤਵਪੂਰਨ ਨਹੀਂ ਹੈ, ਜਿਸ ਨੂੰ ਉਹ ਗੁਰੂ ਨੂੰ ਦੇ ਕੇ ਕਰਜ਼ਾ ਮੁਕਤ ਹੋ ਸਕੇ। ਭਾਵ ਇਹ ਕਿ ਜੋ ਗੁਰੂ ਆਪਣੇ ਸ਼ਿਸ਼ ਨੂੰ ਇਕ ਅੱਖਰ ਦਾ ਇਹ ਉਪਦੇਸ਼ ਦਿੰਦਾ ਹੈ 'ਤੱਤਵਮਸਿ' ਭਾਵ 'ਤੂੰ ਬ੍ਰਹਮ ਹੈਂ'। ਆਤਮਾ ਤੇਰਾ ਹੀ ਰੂਪ ਹੈ, ਅੰਸ਼ ਹੈ। ਇਹ ਸਰੀਰ ਤਾਂ ਨਾਸ਼ਵਾਨ ਹੈ, ਜਦਕਿ ਬ੍ਰਹਮ 'ਨਿਤ' ਹੈ, ਅਣਜੰਮਿਆ ਹੈ, ਸਦਾ ਲਈ ਹੈ ਅਤੇ ਅਨੰਤ ਕਾਲ ਤੱਕ ਰਹੇਗਾ। ਉਸ ਦਾ ਕੋਈ ਹੋਰ ਕਿਨਾਰਾ ਨਹੀਂ ਤਾਂ ਇਹ ਉਪਦੇਸ਼ ਪ੍ਰਾਪਤ ਕਰਨ ਪਿੱਛੋਂ ਸ਼ਿਸ਼ ਲਈ ਕਿਸੇ ਹੋਰ ਉਪਦੇਸ਼ ਨੂੰ ਪ੍ਰਾਪਤ ਕਰਨ ਦੀ ਲੋੜ ਨਹੀਂ ਰਹਿ ਜਾਂਦੀ।
ਚੰਗੀ ਆਦਤ ਹੈ ਦੂਜਿਆਂ ਨੂੰ ਮੁਆਫ ਕਰ ਦੇਣਾ
NEXT STORY