* ਪ੍ਰਮਾਤਮਾ ਦਾ ਨਾਂ ਸਾਨੂੰ ਪਾਪਾਂ ਤੋਂ ਮੁਕਤ ਕਰਵਾ ਦਿੰਦਾ ਹੈ। ਪਾਪਾਂ ਦਾ ਸੰਬੰਧ ਸਾਡੇ ਕੰਮਾਂ ਨਾਲ ਨਹੀਂ, ਸਗੋਂ ਸਾਡੀ ਭਾਵਨਾ ਨਾਲ ਹੁੰਦਾ ਹੈ।
- ਡਾ. ਪਦਮ ਮੁਨੀ ਜੀ
* ਅਗਨ, ਲਗਨ, ਮਗਨ ਨਾਲ ਸਫਲਤਾ ਪ੍ਰਾਪਤ ਹੁੰਦੀ ਹੈ ਪਰ ਪਹਿਲਾਂ ਆਪਣੀ ਆਤਮਾ ਦੀ ਆਵਾਜ਼ ਸੁਣੋ ਅਤੇ ਉਸ 'ਤੇ ਅਮਲ ਕਰੋ।
- ਅਗਿਆਤ
* ਬਜ਼ੁਰਗਾਂ ਦੀ ਅਤੇ ਲੋੜਵੰਦ ਰੋਗੀਆਂ ਦੀ ਸੇਵਾ-ਇਲਾਜ ਹੀ ਪ੍ਰਮਾਤਮਾ ਦੀ ਸੱਚੀ ਭਗਤੀ ਹੈ। ਅਜਿਹੇ ਕੰਮ ਮਨ ਨੂੰ ਸੁੱਖ ਪਹੁੰਚਾਉਂਦੇ ਹਨ।
- ਆਨੰਦ ਅਤਰੀ
* ਨਿਰਾਸ਼ਾ ਤਣਾਅ ਦੀ ਔਲਾਦ ਹੈ। ਨਿਰਾਸ਼ਾ ਤੋਂ ਬਚੋ। ਇਹ ਤੁਹਾਡੀ ਸਿਹਤ ਅਤੇ ਜਾਇਦਾਦ ਦੋਹਾਂ ਨੂੰ ਬਰਬਾਦ ਕਰ ਦੇਵੇਗੀ।
- ਅਗਿਆਤ
* ਆਪਣੇ ਮਨ 'ਚ ਆਸ ਅਤੇ ਉਤਸ਼ਾਹ ਬਣਾਈ ਰੱਖੋ। ਇਸ ਸੰਸਾਰ 'ਚ ਸਫਲਤਾ ਖਿੱਲਰੀ ਪਈ ਹੈ। ਤੁਸੀਂ ਇਸ ਨੂੰ ਸਮੇਟਣ ਦੀ ਕੋਸ਼ਿਸ਼ ਕਰੋ।
- ਅਗਿਆਤ
* ਤੁਸੀਂ ਕਿਸੇ ਤੋਂ ਸਨਮਾਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਉਸ ਨੂੰ ਸਨਮਾਨ ਦਿਓ ਕਿਉਂਕਿ ਤਾੜੀ ਕਦੇ ਇਕ ਹੱਥ ਨਾਲ ਨਹੀਂ ਵੱਜਦੀ।
- ਅਸ਼ੋਕ ਮਿਲਾਪ
* ਲੋਕ ਆਪਣੇ ਦਿਲ ਦੇ ਦਰਵਾਜ਼ੇ ਉਨ੍ਹਾਂ ਲੋਕਾਂ ਲਈ ਖੋਲ੍ਹ ਕੇ ਰੱਖਦੇ ਹਨ, ਜੋ ਉਨ੍ਹਾਂ ਨੂੰ ਸਨਮਾਨ ਅਤੇ ਪਿਆਰ ਦਿਲ ਖੋਲ੍ਹ ਕੇ ਦਿੰਦੇ ਹਨ।
* ਮਾਂ ਨੂੰ ਆਪਣੀ ਔਲਾਦ ਨੂੰ ਖੁਆ-ਪਿਲਾ ਕੇ ਹੀ ਸੁੱਖ ਮਿਲਦਾ ਹੈ ਅਤੇ ਪਿਤਾ ਔਲਾਦ ਦੇ ਸੁਪਨੇ ਪੂਰੇ ਕਰਨ 'ਚ ਹੀ ਆਪਣੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦਾ ਹੈ।
* ਸੱਚਾ ਧਨਵਾਨ ਉਹ ਨਹੀਂ, ਜਿਸ ਦੀ ਤਿਜੌਰੀ ਨੋਟਾਂ ਨਾਲ ਭਰੀ ਹੈ। ਧਨਵਾਨ ਤਾਂ ਉਹ ਹੈ, ਜਿਸ ਦੀ ਤਿਜੌਰੀ ਰਿਸ਼ਤਿਆਂ ਨਾਲ ਭਰੀ ਹੈ।
* ਜਿਸ ਨੂੰ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਮਿਲ ਗਿਆ, ਸਮਝ ਲਓ ਉਸ ਨੂੰ ਸਾਰੇ ਜ਼ਮਾਨੇ ਦੀ ਦੌਲਤ ਮਿਲ ਗਈ।
- ਅਮਿਤਾਭ ਬੱਚਨ
ਪੇਸ਼ਕਸ਼ : ਅਮਰਨਾਥ ਭੱਲਾ, ਲੁਧਿਆਣਾ