ਚੰਡੀਗੜ੍ਹ-ਸ਼ਹਿਰ ਦੀ ਇਕ ਸਥਾਨਕ ਅਦਾਲਤ ਨੇ 17 ਸਾਲਾਂ ਦੀ ਕੁੜੀ ਨਾਲ ਖੁਡਾ ਲਾਹੌਰ 'ਚ ਬਲਾਤਕਾਰ ਅਤੇ ਛੇੜਛਾੜ ਦੇ ਮਾਮਲੇ 'ਚ ਚੰਡੀਗੜ੍ਹ ਪੁਲਸ ਦੇ 5 ਮੁਲਾਜ਼ਮਾਂ ਨੂੰ ਮੰਗਲਵਾਰ ਨੂੰ ਬਰੀ ਕਰ ਦਿੱਤਾ। ਇਨ੍ਹਾਂ ਪੰਜਾਂ ਦੇ ਖਿਲਾਫ 19 ਦਸੰਬਰ, 2013 'ਚ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਉਸ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਪੰਜਾਂ ਦੋਸ਼ੀਆਂ ਨੇ ਗਨਪੁਆਇੰਟ 'ਤੇ ਉਸ ਨਾਲ ਖੁੱਡਾ ਲਾਹੌਰ 'ਚ ਇਕ ਕਿਰਾਏ ਦੇ ਕਮਰੇ 'ਚ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਇਨ੍ਹਾਂ ਪੰਜਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਮੰਗਲਵਾਰ ਨੂੰ ਅਦਾਲਤ ਨੇ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ।
ਸਕੂਲ ਜਾਂਦੀਆਂ ਲੜਕੀਆਂ ਨੂੰ ਤੰਗ ਕਰਨ ਵਾਲੇ ਮਜਨੂੰਆਂ ਦੀ ਪੁਲਸ ਨੇ ਕੀਤੀ ਛਿੱਤਰ ਪਰੇਡ
NEXT STORY