ਮਲੇਸ਼ੀਆ— ਆਪਣੇ ਹੁਣ ਤੱਕ ਦੇ ਸਭ ਤੋਂ ਲੰਬੇ ਵਿਦੇਸ਼ੀ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮਲੇਸ਼ੀਆਈ ਕੰਪਨੀਆਂ ਨੂੰ ਵੱਡੇ ਪੈਮਾਨੇ 'ਤੇ ਭਾਰਤ ਵਿਚ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਉੱਥੇ ਉਨ੍ਹਾਂ ਲਈ 'ਬਹੁਤ ਸਾਰੀਆਂ ਸੰਭਾਵਨਾਵਾਂ' ਹਨ ਕਿਉਂਕਿ ਉਹ 'ਮੇਕ ਇਨ ਇੰਡੀਆ' ਮੁਹਿੰਮ ਨੂੰ ਕਾਫੀ ਮਹੱਤਵ ਦੇ ਰਹੇ ਹਨ।
ਮੋਦੀ ਨੇ ਮਲੇਸ਼ੀਆਈ ਪ੍ਰਧਾਨ ਮੰਤਰੀ ਨਜ਼ੀਬ ਰੱਜ਼ਾਕ ਦੇ ਨਾਲ ਮਿਆਂਮਾਰ ਕੌਮਾਂਤਰੀ ਕਨਵੈਂਸ਼ਨ ਸੈਂਟਰ ਵਿਚ 12ਵੀਂ ਆਸੀਆਨ-ਭਾਰਤ ਸਿਖਰ ਬੈਠਕ ਤੋਂ ਵੱਖ ਹੋਈ ਦੋਪੱਖੀ ਮੁਲਾਕਾਤ ਵਿਚ ਇਹ ਸੱਦਾ ਦਿੱਤਾ। ਮਿਆਂਮਾਰ, ਆਸਟ੍ਰੇਲੀਆ ਅਤੇ ਫਿਜ਼ੀ ਦੀ ਦਸ ਦਿਨਾਂ ਯਾਤਰਾ ਦੇ ਦੂਜੇ ਦਿਨ ਮੋਦੀ ਅਤੇ ਰਜ਼ਾਕ ਦੇ ਦਰਮਿਆਨ ਬੈਠਕ ਹੋਈ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਬੈਠਕ ਤੋਂ ਤੁਰੰਤ ਬਾਅਦ ਟਵੀਟ ਕੀਤਾ, 'ਉਹ ਮੇਕ ਇਨ ਇੰਡੀਆ 'ਤੇ ਕਾਫੀ ਜ਼ੋਰ ਦੇ ਰਹੇ ਹਨ ਅਤੇ ਮਲੇਸ਼ੀਆਈ ਕੰਪਨੀਆਂ ਨੂੰ ਭਾਰਤ ਆਉਣ ਦਾ ਸੱਦਾ ਦੇਣਾ ਚਾਹੁੰਦੇ ਹਨ। ਉੱਥੇ ਉਨ੍ਹਾਂ ਲਈ ਬਹੁਤ ਮੌਕੇ ਹਨ। '
ਭਾਰਤ ਨਿਵੇਸ਼ ਲਈ ਹੁਣ ਤੱਕ ਜਾਪਾਨ, ਦੱਖਣੀ ਕੋਰੀਆ, ਯੂਰਪ ਅਤੇ ਅਮਰੀਕਾ 'ਤੇ ਨਿਰਭਰ ਕਰਦਾ ਹੈ।
ਮੋਦੀ ਨੇ ਨਜ਼ੀਬ ਨੂੰ ਦੱਸਿਆ ਕਿ ਮਲੇਸ਼ੀਆ ਅਤੇ ਭਾਰਤ ਨੇ ਇਸ ਤੋਂ ਪਹਿਲਾਂ ਵੀ ਇਕੱਠੇ ਮਿਲ ਕੇ ਕੰਮ ਕੀਤਾ ਹੈ ਅਤੇ ਦੋਵੇਂ ਦੇਸ਼ ਉਨ੍ਹਾਂ ਦੀ ਅਗਵਾਈ ਵਿਚ ਇਸ ਸਹਿਯੋਗ ਨੂੰ ਅੱਗੇ ਵਧਾ ਸਕਦੇ ਹਨ।
ਮੋਦੀ ਨੇ ਕਿਹਾ ਕਿ ਮਲੇਸ਼ੀਆਈ ਕੰਪਨੀਆਂ ਭਾਰਤ ਵਿਚ ਨਿਰਮਾਣ ਖੇਤਰ ਵਿਚ ਵੀ ਸਹਿਯੋਗ ਦੇ ਸਕਦੀਆਂ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ 2022 ਤੱਕ ਹਰੇਕ ਭਾਰਤੀ ਨੂੰ ਘਰ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਮੋਦੀ ਅਤੇ ਨਜ਼ੀਬ ਇਕ-ਦੂਜੇ ਨੂੰ ਉਨ੍ਹਾਂ ਦੇ ਦੇਸ਼ ਦੀ ਯਾਤਰਾ ਕਰਨ ਦਾ ਸੱਦਾ ਵੀ ਦਿੱਤਾ ਹੈ।
ਚੀਨ 2030 ਅਤੇ ਅਮਰੀਕਾ 2025 ਤੱਕ ਘਟਾਏਗਾ ਗ੍ਰੀਨ ਹਾਊਸ ਗੈਸ ਦਾ ਨਿਕਾਸ
NEXT STORY