ਬੀਜਿੰਗ- ਦੁਨੀਆ ਦੇ ਦੋ ਵੱਡੇ ਕਾਰਬਨ ਪ੍ਰਦੂਸ਼ਕ ਦੇਸ਼ ਅਮਰੀਕਾ ਅਤੇ ਚੀਨ ਨੇ ਆਖਿਰਕਾਰ ਸਾਫ ਸੁਥਰੇ ਵਾਤਾਵਰਣ ਲਈ ਆਪਣੀ ਜ਼ਿੰਮੇਵਾਰੀ ਨੂੰ ਮਨਜ਼ੂਰ ਕਰਦੇ ਹੋਏ ਗ੍ਰੀਨ ਹਾਊਸ ਗੈਸ ਨਿਕਾਸੀ 'ਚ ਚੀਨ 2030 ਤੱਕ ਅਤੇ ਅਮਰੀਕਾ ਨੇ 2025 ਤੱਕ ਕੁਲ ਨਿਕਾਸੀ 'ਚ ਚੌਥਾਈ ਤੋਂ ਜ਼ਿਆਦਾ ਦੀ ਕਟੌਤੀ ਕਰਨ ਲਈ ਬੁੱਧਵਾਰ ਨੂੰ ਵਚਨਬੱਧਤਾ ਦਿਖਾਈ।
ਅਮਰੀਕਾ ਅਤੇ ਚੀਨ ਦੇ ਰਾਸ਼ਟਰਪਤੀਆਂ ਵਿਚਾਲੇ ਇਥੇ ਸ਼ਿਖਰ ਵਾਰਤਾ 'ਚ ਇਕ ਸਾਂਝੇ ਵੇਰਵੇ 'ਚ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸੂਚੀਬੱਧ ਕੀਤਾ। ਬਰਾਕ ਓਬਾਮਾ ਅਤੇ ਸ਼ੀ ਜਿਨਪਿੰਗ ਨੇ ਦੱਸਿਆ ਕਿ ਚੀਨ ਲਗਭਗ 2030 ਤੱਕ ਆਪਣੇ ਕਾਰਬਨ ਡਾਈ ਆਕਸਾਈਡ ਪ੍ਰਦੂਸ਼ਣ 'ਚ ਕਮੀ ਕਰੇਗਾ ਜਦੋਂ ਕਿ ਅਮਰੀਕਾ ਆਪਣੀ ਨਿਕਾਸੀ ਨੂੰ ਸਾਲ 2005 ਦੇ ਪੱਧਰ ਤੋਂ 26 ਤੋਂ 28 ਤੱਕ ਘਟਾਏਗਾ।
ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਵਲੋਂ ਦਿਖਾਈ ਗਈ ਇਹ ਵਚਨਬੱਧਤਾ ਉਨ੍ਹਾਂ ਵਿਚਾਲੇ ਮਹੀਨਿਆਂ ਤੱਕ ਚਲੀ ਗੱਲਬਾਤ ਦਾ ਹੀ ਨਤੀਜਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਹੋਰ ਦੇਸ਼ਾਂ ਨੂੰ ਵੀ ਇਸ ਸਬੰਧ 'ਚ ਚਲ ਰਹੀ ਗੱਲਬਾਤ ਨੂੰ ਬੜ੍ਹਾਵਾ ਦੇਣ ਦਾ ਉਤਸ਼ਾਹ ਮਿਲੇਗਾ ਅਤੇ ਗੱਲਬਾਤ 'ਚ ਆਏ ਬਦਲਾਅ ਕਾਰਨ ਇਸ ਸਬੰਧ 'ਚ ਕਿਸੇ ਨਵੇਂ ਸਮਝੌਤੇ ਦੇ 2020 ਤੱਕ ਪ੍ਰਭਾਵੀ ਹੋਣ ਦੀ ਸੰਭਾਵਨਾ ਵੀ ਵਧੇਗੀ।
ਕੈਨੇਡਾਈ-ਇਜ਼ਰਾਈਲੀ ਮਹਿਲਾ ਪੇਸ਼ਮਰਗਾ ਲੜਾਕਿਆਂ ਨਾਲ ਰਲੀ
NEXT STORY