ਬ੍ਰਿਸਬੇਨ- ਫਰਾਂਸਿਸ ਨੇ ਜੀ-20 ਦੇ ਨੇਤਾਵਾਂ ਨਾਲ ਗਰੀਬਾਂ ਨੂੰ ਨਾ ਭੁੱਲਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਭੁਲਾ ਦੇਣਾ ਅਫਸੋਸਜਨਕ ਹੋਵੇਗਾ।
ਸੰਭਾਵਨਾ ਹੈ ਕਿ ਇਸ ਹਫਤੇ ਦੇ ਅਖੀਰ 'ਚ ਬ੍ਰਿਸਬੇਨ 'ਚ ਜੀ-20 ਦੇ ਨੇਤਾ ਆਪਣਾ ਸਾਂਝਾ ਆਰਥਿਕ ਉਤਪਾਦਨ ਅਗਲੇ ਪੰਜ ਸਾਲਾਂ 'ਚ ਫਿਲਹਾਲ ਅਨੁਮਾਨਤ ਪੱਧਰ ਨੂੰ ਘੱਟ ਤੋਂ ਘੱਟ ਦੋ ਫੀਸਦੀ ਵਧਾਉਣ ਦੇ ਸੰਕਲਪ 'ਤੇ ਹਸਤਾਖਰ ਕਰਣਗੇ। ਇਸ ਨਾਲ ਲੱਖਾਂ ਨੌਕਰੀਆਂ ਪੈਦਾ ਹੋਣਗੀਆਂ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਏਬੋਟ ਨੂੰ ਲਿਖੇ ਪੱਤਰ 'ਚ ਪੋਪ ਨੇ ਦੱਸਿਆ ਕਿ ਸੰਸਾਰਕ ਸ਼ਕਤੀਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਨ੍ਹਾਂ ਰਾਜਨੀਤਕ ਅਤੇ ਤਕਨੀਕੀ ਚਰਚਾਵਾਂ ਤੋਂ ਪਿੱਛੇ ਢੇਰਾਂ ਜ਼ਿੰਦਗੀਆਂ ਦਾਅ 'ਤੇ ਲੱਗੀਆਂ ਹਨ।
ਉਨ੍ਹਾਂ ਲਿਖਿਆ ਕਿ ਕਈ ਅਜਿਹੀਆਂ ਔਰਤਾਂ ਅਤੇ ਪੁਰਸ਼ ਹਨ, ਜੋ ਗੰਭੀਰ ਕੁਪੋਸ਼ਣ ਨਾਲ ਪੀੜਤ ਹਨ, ਬੇਰੋਜ਼ਗਾਰਾਂ ਦੀ ਗਿਣਤੀ ਵਧ ਰਹੀ ਹੈ, ਅਜਿਹੇ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਦੇ ਬੇਰੋਜ਼ਗਾਰ ਰਹਿਣ ਨਾਲ ਅਪਰਾਧਕ ਗਤੀਵਿਧੀਆਂ ਵਧਣਗੀਆਂ ਅਤੇ ਇਥੋਂ ਤੱਕ ਕਿ ਅੱਤਵਾਦੀਆਂ ਦੀਆਂ ਭਰਤੀਆਂ 'ਚ ਵਾਧਾ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ ਦੀ ਇੰਸਟਾਗ੍ਰਾਮ 'ਤੇ ਸ਼ਾਨਦਾਰ ਐਂਟਰੀ
NEXT STORY