ਚੋਣ ਕਮਿਸ਼ਨ ਦਰਜ ਕਰਵਾ ਸਕਦਾ ਹੈ ਐੱਫ. ਆਈ. ਆਰ.
ਰਾਂਚੀ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਘਿਰ ਗਏ ਹਨ। ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਮੰਗਲਵਾਰ ਦੀ ਸ਼ਾਮ ਆਯੋਜਿਤ ਭਾਜਪਾ ਦਾ ਐਲਾਨਨਾਮਾ ਜਾਰੀ ਕਰਨ ਦੇ ਪ੍ਰੋਗਰਾਮ 'ਚ ਉਹ ਲਾਲ ਬੱਤੀ ਲੱਗੀ ਗੱਡੀ 'ਚ ਪੁੱਜੇ ਸਨ। ਇਸ ਦੇ ਇਲਾਵਾ ਐਲਾਨ ਪੱਤਰ ਜਾਰੀ ਕਰਨ ਮਗਰੋਂ ਵੀ ਕਥਿਤ ਤੌਰ 'ਤੇ ਇਸ ਗੱਡੀ ਰਾਹੀਂ ਏਅਰਪੋਰਟ ਗਏ। ਇਸ ਸੰਬੰਧੀ ਸ਼ਿਕਾਇਤ ਮਿਲਣ 'ਤੇ ਝਾਰਖੰਡ ਦੇ ਮੁੱਖ ਚੋਣ ਅਧਿਕਾਰੀ ਪੀ. ਕੇ. ਜਾਜੇਰੀਆ ਨੇ ਰਾਂਚੀ ਦੇ ਡਿਪਟੀ ਕਮਿਸ਼ਨਰ ਵਿਨੇ ਕੁਮਾਰ ਚੌਬੇ ਨੂੰ ਜਾਂਚ ਕਰ ਕੇ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਬੇਸੀ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੈ।
ਧੱਕਾਮੁੱਕੀ 'ਚ ਰਾਜਪਾਲ ਨੂੰ ਲੱਗੀਆਂ ਸੱਟਾਂ, 5 ਕਾਂਗਰਸੀ ਵਿਧਾਇਕ 2 ਸਾਲ ਲਈ ਮੁਅੱਤਲ
NEXT STORY