ਮਹਾਰਾਸ਼ਟਰ ਵਿਧਾਨ ਸਭਾ ਵਿਚ ਦਵਿੰਦਰ ਫੜਨਵੀਸ ਸਰਕਾਰ ਵਲੋਂ ਜ਼ੁਬਾਨੀ ਵੋਟਾਂ ਨਾਲ ਭਰੋਸੇ ਦਾ ਵੋਟ ਹਾਸਲ ਕਰਨ ਦੇ ਮੁੱਦੇ 'ਤੇ ਸ਼ਿਵ ਸੈਨਾ ਅਤੇ ਕਾਂਗਰਸ ਦੇ ਵਿਧਾਇਕਾਂ ਨੇ ਖੂਬ ਹੰਗਾਮਾ ਕੀਤਾ। ਇਹੋ ਨਹੀਂ, ਉਨ੍ਹਾਂ ਨੇ ਰਾਜਪਾਲ ਸੀ. ਵਿਦਿਆ ਸਾਗਰ ਰਾਵ ਨਾਲ ਕਥਿਤ ਤੌਰ 'ਤੇ ਧੱਕਾਮੁੱਕੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਜਦੋਂ ਵਿਧਾਨ ਸਭਾ ਨੂੰ ਸੰਬੋਧਨ ਕਰਨ ਜਾ ਰਹੇ ਸਨ ਤਾਂ ਕਾਂਗਰਸ-ਸ਼ਿਵਸੈਨਾ ਵਿਧਾਇਕਾਂ ਨੇ ਉਨ੍ਹਾਂ ਦਾ ਘਿਰਾਓ ਕੀਤਾ। ਸਦਨ ਵਿਚ ਰਾਜਪਾਲ ਨਾਲ ਧੱਕਾਮੁੱਕੀ ਕਰਨ ਕਾਰਨ ਰਾਜਪਾਲ ਨੂੰ ਸੱਟਾਂ ਲੱਗੀਆਂ। ਸਪੀਕਰ ਨੇ 5 ਕਾਂਗਰਸੀ ਵਿਧਾਇਕਾਂ ਨੂੰ ਦੋ ਸਾਲ ਲਈ ਬਰਖਾਸਤ ਕਰ ਦਿਤਾ। ਜਿਨ੍ਹਾਂ 5 ਕਾਂਗਰਸੀ ਵਿਧਾਇਕਾਂ ਨੂੰ ਸਪੀਕਰ ਹਰੀ ਭਾਊ ਬਾਗੜੇ ੇਨੇ ਬਰਖਾਸਤ ਕੀਤਾ ਹੈ, ਉਨ੍ਹਾਂ ਵਿਚ ਰਾਹੁਲ ਬੋਂਦਰੇ, ਅਬਦੁੱਲ ਸਤਾਰ, ਜੈਕੁਮਾਰ ਗੋਰੇ, ਉਮਰ ਕਾਲੇ ਅਤੇ ਵਰਿੰਦਰ ਜਗਤਾਪ ਸ਼ਾਮਲ ਹਨ।
ਜ਼ੁਬਾਨੀ ਵੋਟਾਂ ਨਾਲ ਫੜਨਵੀਸ ਸਰਕਾਰ ਨੇ ਹਾਸਲ ਕੀਤਾ ਭਰੋਸੇ ਦਾ ਵੋਟ
NEXT STORY