ਨਵੀਂ ਦਿੱਲੀ —ਛੱਤੀਸਗੜ੍ਹ ਦੇ ਪੇਂਡਾਰੀ ਦੇ ਮਗਰੋਂ ਪੇਂਡਰਾ ਵਿਚ ਵੀ ਨਸਬੰਦੀ ਕਾਂਡ ਸਾਹਮਣੇ ਆਇਆ ਹੈ। ਬਿਲਾਸਪੁਰ ਜ਼ਿਲੇ ਵਿਚ ਹੀ ਪੇਂਡਰਾ, ਗੌਰੇਲਾ ਅਤੇ ਮਰਵਾਹੀ ਪਿੰਡਾਂ ਵਿਚ ਇਸੇ ਸੋਮਵਾਰ ਨੂੰ ਸਰਕਾਰੀ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਪੇਂਡਾਰੀ ਵਿਚ ਔਰਤਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਏ ਗਏ ਡਾਕਟਰ ਆਰ. ਕੇ. ਗੁਪਤਾ ਨੇ ਇਥੇ ਵੀ ਆਪ੍ਰੇਸ਼ਨ ਕੀਤੇ ਸਨ। ਹੁਣ ਇਸ ਆਪ੍ਰੇਸ਼ਨ ਕਾਰਨ ਔਰਤਾਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਜ਼ਿਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਪਰੋਕਤ ਪਿੰਡਾਂ ਵਿਚ ਵੀ ਸੂਬਾ ਸਰਕਾਰ ਵਲੋਂ ਆਯੋਜਿਤ ਨਸਬੰਦੀ ਕੈਂਪ ਵਿਚ 52 ਔਰਤਾਂ ਦੀ ਨਸਬੰਦੀ ਕੀਤੀ ਗਈ ਸੀ। ਇਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਦੀ ਹਾਲਤ ਵਿਗੜਨੀ ਸ਼ੁਰੂ ਹੋਈ ਹੈ ਅਤੇ ਹੁਣ ਤੱਕ 16 ਔਰਤਾਂ ਨੂੰ ਗੰਭੀਰ ਹਾਲਤ ਵਿਚ ਜ਼ਿਲਾ ਹੈੱਡਕੁਆਰਟਰ ਸਥਿਤ ਛੱਤੀਸਗੜ੍ਹ ਆਯੁਰ ਵਿਗਿਆਨ ਸੰਸਥਾਨ (ਸਿਮਸ) ਵਿਚ ਭਰਤੀ ਕਰਵਾਇਆ ਗਿਆ ਹੈ। ਦੂਸਰੇ ਪਾਸੇ ਜਗਦਲਪੁਰ ਵਿਚ ਵੀ ਇਕ ਨਸਬੰਦੀ ਕੈਂਪ ਵਿਚ ਆਪ੍ਰੇਸ਼ਨ ਮਗਰੋਂ 7 ਔਰਤਾਂ ਦੀ ਤਬੀਅਤ ਵਿਗੜਨ ਦੀ ਖਬਰ ਹੈ। ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਮੇਕਾਜ਼ (ਮੈਡੀਕਲ ਕਾਲਜ ਜਗਦਲਪੁਰ) ਵਿਚ ਨਸਬੰਦੀ ਮਗਰੋਂ ਇਥੇ 7 ਔਰਤਾਂ ਨੂੰ ਪੇਟ ਦਰਦ ਅਤੇ ਹੋਰ ਸ਼ਿਕਾਇਤਾਂ ਮਗਰੋਂ ਵਿਸ਼ੇਸ਼ ਨਿਗਰਾਨੀ ਵਿਚ ਰੱਖਿਆ ਗਿਆ ਹੈ। ਸੂਤਰਾਂ ਨੇ ਕਿਹਾ ਕਿ 3 ਔਰਤਾਂ ਦੀ ਹਾਲਤ ਗੰਭੀਰ ਹੈ। ਓਧਰ ਇਸ ਕਾਂਡ ਦੇ ਵਿਰੋਧ ਵਿਚ ਕਾਂਗਰਸ ਨੇ ਸੂਬਾ ਪੱਧਰੀ ਬੰਦ ਦਾ ਸੱਦਾ ਦਿੱਤਾ ਹੈ।
ਸੈਨਾ ਰਾਜਗ 'ਚੋਂ ਨਿਕਲ ਗਈ ਤਾਂ ਅਹਿਮ ਬਿੱਲ ਪਾਸ ਕਰਨੇ ਔਖੇ
NEXT STORY