ਜੈਪੁਰ- ਟੀ. ਵੀ. ਰਿਐਲਿਟੀ ਸ਼ੋਅ 'ਇੰਡੀਆਜ਼ ਰਾਅ ਸਟਾਰ' ਦੇ ਕਲਾਕਾਰ ਮੋਹਿਤ ਗੌਰ ਅਤੇ ਪ੍ਰਦੀਪ ਸਿੰਘ ਜੈਪੁਰ ਦੇ ਇਕ ਨਿੱਜੀ ਕਾਲੇਜ 'ਚ ਆਪਣੀ ਪੇਸ਼ਕਾਰੀ ਦੇਣਗੇ। ਪੰਜਾਬ ਦੇ ਪ੍ਰਤੀਭਾਗੀ ਪ੍ਰਦੀਪ ਸਿੰਘ ਨਾਲ ਜੈਪੁਰ 'ਚ ਆਪਣੀ ਪੇਸ਼ਕਾਰੀ ਦੇਣ ਆਏ ਮੋਹਿਤ ਗੌਰ ਨੇ ਵੀਰਵਾਰ ਨੂੰ ਇਥੇ ਗੱਲਬਾਤ ਦੌਰਾਨ ਕਿਹਾ, ''ਮੈਂ ਲੰਬੇ ਸਮੇਂ ਤੋਂ ਜੈਪੁਰ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਅੱਜ ਇਹ ਮੌਕਾ ਮੈਨੂੰ ਮਿਲਿਆ ਹੈ। ਮੇਰੇ ਨੇੜੇ ਦਾ ਸਮੇਂ ਬਦਲ ਗਿਆ ਹੈ ਅਤੇ ਚੀਜ਼ਾਂ ਬਹੁਤ ਹੀ ਬਦਲ ਗਈਆਂ ਹਨ। 'ਇੰਡੀਆਜ਼ ਰਾਅ ਸਟਾਰ' ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਅਤੇ ਮੈਨੂੰ ਜ਼ਿਆਦਾ ਆਤਮ-ਵਿਸ਼ਵਾਸੀ ਬਣਾਇਆ ਹੈ। ਹੁਣ ਮੈਂ ਇਕ ਵਧੀਆ ਪੇਸ਼ਕਾਰੀ ਦੇ ਸਕਦਾ ਹਾਂ।''
ਬਾਲੀਵੁੱਡ ਸਿਤਾਰਿਆਂ ਨੇ ਰਵੀ ਚੋਪੜਾ ਨੂੰ ਦਿੱਤੀ ਅੰਤਿਮ ਵਿਦਾਈ (ਦੇਖੋ ਤਸਵੀਰਾਂ)
NEXT STORY