ਲਾਸ ਏਂਜਲਸ- ਹਾਲੀਵੁੱਡ ਅਭਿਨੇਤਾ ਐਲਫੀ ਐਲਨ ਤੇ ਅਭਿਨੇਤਰੀ ਜੇਮੀ ਵਿੰਸਟਨ ਮੁੜ ਇਕੱਠੇ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਐਲਫੀ ਤੇ ਜੇਮੀ ਜੁਲਾਈ 'ਚ ਆਪਸੀ ਸਹਿਮਤੀ ਨਾਲ ਵੱਖ ਹੋ ਗਏ ਸਨ ਕਿਉਂਕਿ ਕੰਮ ਦੀ ਵਿਵਸਥਾ ਕਾਰਨ ਦੋਵੇਂ ਇਕ-ਦੂਜੇ ਨੂੰ ਸਮਾਂ ਨਹੀਂ ਦੇ ਪਾਉਂਦੇ ਸਨ। ਹੁਣ ਦੋਵਾਂ ਨੂੰ ਲੰਡਨ ਦੇ ਸੋਮਸਸੈੱਟ ਹਾਊਸ 'ਚ ਸਕੇਟਿੰਗ ਕਰਦੇ ਦੇਖਿਆ ਗਿਆ। ਦੱਸਿਆ ਜਾਂਦਾ ਹੈ ਕਿ ਦੋਵਾਂ ਵਿਚਾਲੇ ਕੁਝ ਵੀ ਖਤਮ ਨਹੀਂ ਹੋਇਆ ਹੈ। ਉਨ੍ਹਾਂ ਦਾ ਰਿਸ਼ਤਾ ਕਾਫੀ ਮਜ਼ਬੂਤ ਹੈ। ਉਹ ਇਕ-ਦੂਜੇ ਨਾਲ ਕਾਫੀ ਸਹਿਜ ਰਹਿੰਦੇ ਹਨ ਤੇ ਕੋਸ਼ਿਸ਼ ਕਰਦੇ ਹਨ ਕਿ ਸਭ ਕੁਝ ਠੀਕ ਹੋਵੇ। ਐਲਫੀ ਤੇ ਜੇਮੀ ਦੋਵੇਂ ਹੀ ਆਪਣੇ ਰਿਸ਼ਤੇ ਨੂੰ ਬਣਾਈ ਰੱਖਣਾ ਚਾਹੁੰਦੇ ਹਨ ਤੇ ਇਸ ਦੇ ਲਈ ਕੋਸ਼ਿਸ ਕਰ ਰਹੇ ਹਨ।
ਜਦੋਂ ਇੰਟਰਵਿਊ ਦੌਰਾਨ ਫੋਨ ਨੇ ਕੀਤਾ ਰਣਵੀਰ ਨੂੰ ਪ੍ਰੇਸ਼ਾਨ (ਵੀਡੀਓ)
NEXT STORY