ਨਵੀਂ ਦਿੱਲੀ- ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦਾ ਵਿਆਹ 18 ਨਵੰਬਰ ਨੂੰ ਹੋਣ ਜਾ ਰਿਹਾ ਹੈ ਪਰ ਵਿਆਹ ਤੋਂ ਪਹਿਲਾਂ ਅਰਪਿਤਾ ਦੇ ਵਿਆਹ ਦਾ ਕਾਰਡ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਇਸ ਵਿਆਹ 'ਚ ਮਸ਼ਹੂਰ ਹਸਤੀਆਂ ਵਲੋਂ ਸ਼ਿਰਕਤ ਕੀਤੇ ਜਾਣ ਦੀ ਉਮੀਦ ਹੈ।
ਵਿਆਹ ਦਾ ਕਾਰਡ ਦਿਖਣ 'ਚ ਕਾਫੀ ਖੂਬਸੂਰਤ ਹੈ। ਕਾਰਡ ਗੋਲਡ ਤੇ ਆਈਵਰੀ ਰੰਗ 'ਚ ਹੈ, ਜਿਸ 'ਤੇ ਬਹੁਤ ਹੀ ਸੁੰਦਰ ਗੁਲਾਬ ਦੇ ਫੁੱਲ ਦੀ ਪ੍ਰਿੰਟਿੰਗ ਹੈ। ਕਾਰਡ ਦੇ ਉਪਰ ਵਿਆਹ ਸਬੰਧੀ ਸਾਰੀ ਡਿਟੇਲ ਲਿਖੀ ਹੋਈ ਹੈ। ਅਰਪਿਤਾ ਹੈਦਰਾਬਾਦ 'ਚ ਦਿੱਲੀ ਦੇ ਕਾਰੋਬਾਰੀ ਤੇ ਆਪਣੇ ਬੁਆਏਫਰੈਂਡ ਆਯੂਸ਼ ਸ਼ਰਮਾ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ। ਦੱਸਣਯੋਗ ਹੈ ਕਿ ਅਰਪਿਤਾ ਦੇ ਵਿਆਹ ਦੇ ਕੱਪੜੇ ਵੀ ਮਸ਼ਹੂਰ ਸੈਲੇਬ੍ਰਿਟੀ ਡਿਜ਼ਾਈਨਰ ਮਨੀਸ਼ ਮਲਹੋਤਰਾ ਵਲੋਂ ਡਿਜ਼ਾਈਨ ਕੀਤੇ ਜਾਣਗੇ।
ਰਾਈਫਲ ਚਲਾਉਣ ਵਿਚ ਮਾਹਿਰ ਹੋ ਗਏ ਹਨ ਰਣਵੀਰ ਤੇ ਅਲੀ (ਦੇਖੋ ਤਸਵੀਰਾਂ)
NEXT STORY