ਮੁੰਬਈ- ਅਦਾਕਾਰ ਰਣਵੀਰ ਸਿੰਘ ਅਤੇ ਅਲੀ ਜ਼ਾਫਰ ਹੁਣ ਰਾਈਫਲ ਚਲਾਉਣ ਵਿਚ ਮਾਹਿਰ ਹੋ ਗਏ ਹਨ। ਰਣਵੀਰ ਸਿੰਘ ਅਤੇ ਅਲੀ ਜ਼ਾਫਰ ਦੀ ਫਿਲਮ 'ਕਿੱਲ ਦਿਲ' 14 ਨਵੰਬਰ ਨੂੰ ਪ੍ਰਦਰਸ਼ਿਤ ਹੋ ਰਹੀ ਹੈ। ਇਸ ਫਿਲਮ 'ਚ ਆਪਣੇ ਕਿਰਦਾਰ ਲਈ ਰਣਵੀਰ ਸਿੰਘ ਅਤੇ ਅਲੀ ਜ਼ਾਫਰ ਨੇ ਕਈ ਤਰ੍ਹਾਂ ਦੀਆਂ ਬੰਦੂਕਾਂ ਅਤੇ ਰਾਈਫਲਾਂ ਚਲਾਉਣੀਆਂ ਸਿੱਖੀਆਂ ਹਨ।
ਰਾਈਫਲ ਚਲਾਉਣ ਦਾ ਉਨ੍ਹਾਂ ਦਾ ਤਜਰਬਾ ਕਾਫੀ ਦਿਲਚਸਪ ਸੀ। ਹਾਲ ਹੀ ਵਿਚ ਉਹ ਫਿਲਮ 'ਕਿੱਲ ਦਿਲ' ਦੇ ਇਕ ਗਾਣੇ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਜੈਪੁਰ ਗਏ ਸਨ, ਜਿਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਥੇ ਸ਼ੂਟਿੰਗ ਰੇਂਜ ਹੈ, ਜਿਥੇ ਜਾ ਕੇ ਉਹ ਰਾਈਫਲ ਚਲਾਉਣ ਦਾ ਮਜ਼ਾ ਲੈ ਸਕਦੇ ਹਨ ਅਤੇ ਉਹ ਉਥੇ ਗਏ। ਰਣਵੀਰ, ਅਲੀ ਅਤੇ ਪਰਿਣੀਤੀ ਚੋਪੜਾ ਨੇ ਉਥੇ ਰਾਈਫਲ ਦਾ ਆਨੰਦ ਲਿਆ।
'ਕਿੱਲ ਦਿਲ' ਪਾਕਿਸਤਾਨ 'ਚ ਵੀ ਹੋਵੇਗੀ ਰਿਲੀਜ਼
NEXT STORY