ਮੁੰਬਈ- ਡਰੱਗਜ਼ ਤਸਕਰੀ ਦੇ ਦੋਸ਼ 'ਚ ਫੜੀ ਗਈ ਗਈ ਬਾਲੀਵੁੱਡ ਦੀ ਹੌਟ ਅਭਿਨੇਤਰੀ ਮਮਤਾ ਕੁਲਕਰਣੀ ਦੇ ਕੇਸ 'ਚ ਨਵਾਂ ਮੋੜ ਸਾਹਮਣੇ ਆਇਆ ਹੈ। ਗ੍ਰਿਫਤਾਰ ਮਹਿਲਾ ਨੇ ਆਪਣਾ ਨਾਂ ਆਇਸ਼ਾ ਬੇਗਮ ਦੱਸਿਆ ਹੈ। ਜਾਂਚ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਮਮਤਾ ਨਹੀਂ ਸਗੋਂ ਕੀਨੀਆ ਮੂਲ ਦੀ ਇਕ ਇਵੈਂਟ ਮੈਨੇਜਰ ਹੈ। ਮਹਿਲਾ ਨੇ ਕਿਹਾ ਕਿ ਉਹ ਮਮਤਾ ਨਹੀਂ ਹੈ ਸਗੋਂ ਮਮਤਾ ਵਰਗੀ ਦਿਖਦੀ ਹੈ। ਇਸ ਦੇ ਨਾਲ ਹੀ ਉਸ ਨੇ ਗ੍ਰਿਫਤਾਰ ਕੀਤੇ ਗਏ ਮੁੱਖ ਦੋਸ਼ੀ ਵਿੱਕੀ ਦੇ ਕੰਮ ਬਾਰੇ ਜਾਣਕਾਰੀ ਹੋਣ 'ਤੋਂ ਵੀ ਇਨਕਾਰ ਕੀਤਾ ਹੈ। ਹਾਲਾਂਕਿ ਜਾਂਚ 'ਚ ਸ਼ਾਮਲ ਅਧਿਕਾਰੀਆਂ ਨੂੰ ਮਹਿਲਾ ਦੇ ਇਸ ਦਾਅਵੇ 'ਤੇ ਸ਼ੱਕ ਹੈ। ਅਧਿਕਾਰੀਆਂ ਨੇ ਵਿੱਕੀ ਅਤੇ ਉਸ ਦੀ ਪਤਨੀ ਦੀ ਪਛਾਣ ਲਈ ਭਾਰਤੀ ਪੁਲਸ ਨੂੰ ਅਲਰਟ ਭੇਜਿਆ ਹੈ।
ਜਾਣਕਾਰੀ ਅਨੁਸਾਰ ਕੀਨੀਆ ਦੇ ਮੋਮਬਾਸਾ 'ਚ ਮਮਤਾ ਕੁਲਕਰਣੀ ਦੇ ਪਤੀ ਵਿਜੇ ਗੋਸੁਵਾਮੀ ਉਰਫ ਵਿੱਕੀ ਸਮੇਤ 5 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿੱਕੀ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਲੋਕਾਂ 'ਚੋਂ ਇਕ ਬਖਤਾਸ਼ ਅਕਾਸ਼ਾ ਹੈ ਜੋ ਕਾਫੀ ਸਮੇਂ ਤੋਂ ਡਰੱਗਜ਼ ਤਸਕਰੀ ਦਾ ਕੰਮ ਕਰ ਰਿਹਾ ਹੈ। ਬਖਤਾਸ਼ ਕੌਮਾਂਤਰੀ ਡਰੱਗਜ਼ ਡੀਲਰ ਇਬ੍ਰਾਹਿਮ ਅਕਾਸ਼ਾ ਦਾ ਬੇਟਾ ਹੈ। ਹੋਰ ਤਸਕਰਾਂ 'ਚ ਬਖਤਾਸ਼ ਦਾ ਭਰਾ ਇਬ੍ਰਾਹਿਮ ਅਤੇ ਪਾਕਿਸਤਾਨ ਮੂਲ ਦੇ ਗੁਲਾਮ ਹੁਸੈਨ ਸ਼ਾਮਲ ਹਨ।
ਅੱਜ ਵੀ ਸਿਰ ਚੜ੍ਹ ਬੋਲਦਾ ਹੈ ਬਾਲ ਕਲਾਕਾਰਾਂ ਦਾ ਜਲਵਾ
NEXT STORY