ਮੁੰਬਈ- ਉਂਝ ਤਾਂ ਹਿੰਦੀ ਸਿਨੇਮਾ ਦਾ ਪ੍ਰਧਾਨ ਨੌਜਵਾਨਾਂ ਨੂੰ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਮੰਗ ਦੇ ਆਧਾਰ 'ਤੇ ਹੀ ਫਿਲਮਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਪਰ ਬਾਲ ਕਲਾਕਾਰਾਂ ਨੇ ਇਸ ਵਿਵਸਥਾ ਨੂੰ ਆਪਣੇ ਦਮਦਾਰ ਅਭਿਨੈਅ ਕਾਰਨ ਚਣੌਤੀ ਦਿੱਤੀ ਹੈ। ਇਨ੍ਹਾਂ 'ਚ ਮਾਸਟਰ ਰਤਨ, ਇਰਾਨੀ, ਪੱਲਵੀ ਜੋਸ਼ੀ, ਮਾਸਟਰ ਸਚਿਨ, ਉਰਮਿਲਾ ਦਾ ਨਾਂ ਬਹੁਤ ਹੀ ਮਸ਼ਹੂਰ ਹੈ।
70 ਦੇ ਦਹਾਕੇ 'ਚ ਕਈ ਬਾਲ ਕਲਾਕਾਰਾਂ ਨੇ ਬਤੋਰ ਅਭਿਨੇਤਾ ਅਤੇ ਅਭਿਨੇਤਰੀਆਂ ਬਣ ਬਾਲੀਵੁੱਡ ਇੰਡਸਟਰੀ 'ਚ ਆਪਣੀ ਛਾਪ ਛੱਡੀ ਹੈ। 70 ਦੇ ਦਹਾਕੇ 'ਚ ਨਿਤੂ ਨੇ ਕਈ ਫਿਲਮਾਂ 'ਚ ਬਾਲ ਕਲਾਕਾਰ ਦੇ ਤੌਰ 'ਤੇ ਅਭਿਨੈਅ ਕੀਤਾ। ਫਿਲਮ 'ਦੋ ਕਲੀਆਂ' ਨਿਤੂ ਸਿੰਘ ਦੀ ਦੋਹਰੀ ਭੂਮਿਕਾ ਨੂੰ ਬਾਲੀਵੁੱਡ ਪ੍ਰੇਮੀ ਸ਼ਾਇਦ ਕਦੇ ਨਾ ਭੁੱਲਣ। 70 ਦੇ ਦਸ਼ਕ 'ਚ ਬਾਲ ਕਲਾਕਾਰ ਦੇ ਤੌਰ 'ਤੇ ਫਿਲਮ ਇੰਡਸਟਰੀ 'ਚ ਪਦਮਨੀ ਕੋਲਹਾਪੁਰੀ ਨੇ ਵੀ ਆਪਣੀ ਧਾਕ ਜਮਾਈ। ਬਾਲ ਕਲਾਕਾਰ ਦੇ ਤੌਰ 'ਤੇ ਨਿਭਾਈ ਗਈ ਭੂਮਿਕਾ 'ਚ ਉਨ੍ਹਾਂ ਦੀ ਮਹੱਤਵਪੂਰਣ ਫਿਲਮਾਂ 'ਡ੍ਰੀਮਗਰਲ', ਸਜਨਾ ਬਿਨ ਸੁਹਾਗਨ' ਆਦਿ ਸ਼ਾਮਲ ਹਨ।
ਫਿਲਮ 'ਕੁਛ ਕੁਛ ਹੋਤਾ' ਇੰਡਸਟਰੀ ਦੀ ਸਭ ਤੋਂ ਸਫਲ ਅਤੇ ਪ੍ਰਸਿੱਧ ਫਿਲਮ ਰਹੀ ਹੈ। ਸ਼ਾਹਰੁਖ ਖਾਨ ਅਤੇ ਕਾਜਲ ਵਰਗੇ ਵਧੀਆ ਕਲਾਕਾਰਾਂ ਦੀ ਹਾਜ਼ਰੀ 'ਚ ਬਾਲ ਅਭਿਨੇਤਰੀ ਸਨਾ ਸਇਦ ਨੇ ਆਪਣੇ ਦਮਦਾਰ ਅਭਿਨੈਅ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਣ 'ਚ ਸਫਲ ਰਹੀ। ਹਾਲ ਦੇ ਸਮੇਂ 'ਚ ਬਾਲ ਕਲਾਕਾਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਣ ਹੋ ਗਈ ਹੈ। ਉਨ੍ਹਾਂ ਦਾ ਕੰਮ ਹੁਣ 2 ਪ੍ਰੇਮੀਆਂ ਨੂੰ ਮਿਲਾਉਣ ਤੱਕ ਹੀ ਨਹੀਂ ਰਹਿ ਗਿਆ ਹੈ। ਹਾਲ ਦੇ ਸਾਲ 'ਚ ਬਾਲ ਕਲਾਕਾਰ ਜਿਸ ਤਰ੍ਹਾਂ ਦੇ ਅਭਿਨੈਅ ਕਰ ਰਹੇ ਹਨ। ਉਹ ਆਪਣੇ ਆਪ 'ਚ ਅਨੋਖੇ ਹਨ। ਸੰਜੇ ਲੀਲਾ ਭੰਸਾਲੀ ਵੱਲੋਂ ਨਿਰਮਾਣ ਫਿਲਮ 'ਚ ਆਇਸ਼ਾ ਕਪੂਰ ਨੇ ਜਿਸ ਤਰ੍ਹਾਂ ਭੂਮਿਕਾ ਨਿਭਾਈ ਹੈ। ਉਸ ਨੂੰ ਦੇਖ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਗਈਆਂ ਹਨ।
ਬੈਡ ਮੈਨ ਨੇ ਦੋਸਤਾਨਾ ਸੁਭਾਅ ਨਾਲ ਕੀਤਾ ਸਾਰਿਆਂ ਨੂੰ ਪ੍ਰਭਾਵਿਤ
NEXT STORY