ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਜੂਹੀ ਚਾਵਲਾ ਨੇ ਹਾਲ ਹੀ 'ਚ ਆਪਣਾ ਜਨਮਦਿਨ ਮਨਾਇਆ ਹੈ। ਲਗਦਾ ਹੈ ਕਿ ਹੁਣ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਨਜ਼ਰ ਲੱਗ ਗਈ ਹੈ ਕਿਉਂਕਿ ਉੁਨ੍ਹਾਂ ਦੇ ਪਤੀ ਜੇ ਮੇਹਤਾ ਆਨਲਾਈਨ ਠੱਗੀ ਦੇ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨੂੰ ਸਾਢੇ ਤਿੰਨ ਲੱਖ ਰੁਪਏ ਦਾ ਚੂਨ ਲੱਗਿਆ ਗਿਆ ਹੈ।
ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਆਨਲਾਈਨ ਠੱਗੀ ਆਸਟ੍ਰੇਲੀਆ ਅਤੇ ਫਿਨਲੈਂਡ ਤੋਂ ਕੀਤੀ ਗਈ ਹੈ। ਮੇਹਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਠੱਗੀ ਦੀ ਵਾਰਦਾਤ 8 ਅਗਸਤ ਤੋਂ 2 ਸੰਤਬਰ ਦੇ ਵਿਚਾਲੇ ਦੀ ਹੈ। 53 ਸਾਲ ਦੇ ਮੇਹਤਾ ਵੱਡੇ ਉਦਯੋਗਪਤੀ ਹਨ। ਕਈ ਦੇਸ਼ਾਂ 'ਚ ਫੈਲੇ 'ਮੇਹਤਾ ਗਰੁੱਪ' ਦੇ ਮਾਲਕ ਜੇ ਮੇਹਤਾ ਨੇ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਬਾਲੀਵੁੱਡ ਦੀ ਚੁਲਬੁਲੀ ਅਭਿਨੇਤਰੀ ਜੂਹੀ ਚਾਵਲਾ ਨਾਲ ਵਿਆਹ ਕੀਤਾ ਸੀ। ਮੇਹਤਾ ਨੂੰ ਜਿਵੇਂ ਹੀ ਠੱਗੀ ਦੀ ਜਾਣਕਾਰੀ ਹੋਈ। ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਡਰੱਗਜ਼ ਤਸਕਰੀ 'ਚ ਗ੍ਰਿਫਤਾਰ ਮਮਤਾ ਕੁਲਕਰਣੀ ਦੇ ਕੇਸ 'ਚ ਆਇਆ ਨਵਾਂ ਮੋੜ (ਦੇਖੋ ਤਸਵੀਰਾਂ)
NEXT STORY