ਨਵੀਂ ਦਿੱਲੀ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਨਵੰਬਰ ਨੂੰ ਆਸਟ੍ਰੇਲੀਆ 'ਚ ਹੋਣਗੇ। ਸੋਮਵਾਰ ਨੂੰ ਸਿਡਨੀ 'ਚ ਮੋਦੀ ਦਾ ਪ੍ਰੋਗਰਾਮ ਹੈ ਅਤੇ ਖਬਰ ਹੈ ਕਿ ਇਸ ਪ੍ਰੋਗਰਾਮ ਨੂੰ 'ਮਿਸ ਇਡੀਆ ਆਸਟ੍ਰੇਲੀਆਈ' ਰਾਸ਼ੀ ਕਪੂਰ ਹੋਸਟ ਕਰਨ ਵਾਲੀ ਹੈ। ਰਾਸ਼ੀ ਕਪੂਰ ਨੇ ਮੋਨਾਸ਼ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੈ ਅਤੇ ਉਹ ਸਾਲ 2013 'ਚ ਮਿਸ ਇੰਡੀਆ ਮੇਲਬਰਨ ਦਾ ਖਿਤਾਬ ਜਿੱਤ ਚੁੱਕੀ ਹੈ। 22 ਸਾਲ ਦੀ ਰਾਸ਼ੀ ਆਪਣੀ 12ਵੀਂ ਦੀ ਪੜਾਈ ਪੂਰੀ ਕਰਕੇ ਦਿੱਲੀ ਤੋਂ ਆਸਟ੍ਰੇਲੀਆ ਆ ਗਈ ਸੀ ਜਿਵੇਂ ਹੀ ਉਹ 18 ਸਾਲਾਂ ਦੀ ਹੋਈ ਉਸ ਦੇ ਪਿਤਾ ਨੇ ਉਸ ਨੂੰ ਪੜਾਈ ਲਈ ਵਿਦੇਸ਼ ਭੇਜ ਦਿੱਤਾ ਸੀ। ਰਾਸ਼ੀ ਆਰਟ ਲਿਵਿੰਗ ਸੰਸਥਾ ਨਾਲ ਵੀ ਜੁੜੀ ਹੋਈ ਹੈ। ਸਾਲ 2013 'ਚ ਰਾਸ਼ੀ ਕਪੂਰ ਆਸਟ੍ਰੇਲੀਅਨ ਫੁੱਟਬਾਲ ਫਾਕਸ ਗਰੁੱਪ (ਏ. ਐੱਫ. ਐੱਲ) ਦੇ ਮੈਂਬਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ।
ਜੂਹੀ ਦੇ ਪਤੀ ਨੂੰ ਸਾਢੇ ਤਿੰਨ ਲੱਖ ਰੁਪਏ ਦਾ ਲੱਗਾ ਚੂਨਾ
NEXT STORY