ਜੋਧਪੁਰ - ਬਾਵੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਅੱਜ ਯਾਨੀ ਸ਼ੁੱਕਰਵਾਰ ਨੂੰ ਕਾਲੇ ਹਿਰਨ ਸ਼ਿਕਾਰ ਮਾਮਲੇ ਦੀ ਸੁਣਵਾਈ ਲਈ ਜੋਧਪੁਰ ਪਹੁੰਚੇ। ਇਸ ਤੋਂ ਪਹਿਲਾਂ ਤੱਬੂ, ਸੋਨਾਲੀ ਬੇਂਦਰੇ ਅਤੇ ਨੀਲਮ ਦੀ ਪਛਾਣ ਗਵਾਹ ਨੇ ਕੋਰਟ 'ਚ ਕੀਤੀ ਸੀ। ਇਹ ਤਿੰਨੋਂ ਅਭਿਨੇਤਰੀਆਂ ਇਕ ਹੀ ਡਰੈੱਸ ਕੋਡ 'ਚ ਪਹੁੰਚੀਆਂ ਸਨ। ਇਸ ਤੋਂ ਪਹਿਲਾਂ ਇਸ ਮਾਮਲੇ 'ਚ ਸਲਮਾਨ ਖਾਨ ਨੂੰ ਸੁਪਰੀਮ ਕੋਰਟ ਤੋਂ ਫਟਕਾਰ ਵੀ ਲੱਗ ਚੁੱਕੀ ਹੈ। ਯਾਨੀ ਕਿ ਕਿਹਾ ਜਾ ਸਕਦਾ ਹੈ ਕਿ ਜੇਕਰ ਸੁਪਰੀਮ ਕੋਰਟ ਵੀ ਹਾਈ ਕੋਰਟ ਦੇ ਫੈਸਲੇ ਨਾਲ ਸਹਿਮਤ ਹੁੰਦੀ ਹੈ ਤਾਂ ਸਲਮਾਨ 'ਤੇ ਮੁਸੀਬਤ ਵੀ ਆ ਸਕਦੀ ਹੈ।
ਜ਼ਿਕਰਯੋਗ ਹੈ ਕਿ 27 ਦਸੰਬਰ 1998 'ਚ ਜੋਧਪੁਰ 'ਚ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ 'ਤੇ ਕਾਲੇ ਹਿਰਨ ਸ਼ਿਕਾਰ ਦੇ ਦੋਸ਼ ਲੱਗੇ ਸਨ। ਮਾਮਲੇ 'ਚ ਸਲਮਾਨ ਤੋਂ ਇਲਾਵਾ ਸੈਫ ਅਲੀ ਖਾਨ, ਨੀਲਮ ਅਤੇ ਸੋਨਾਲੀ ਬੇਂਦਰੇ ਵੀ ਦੋਸ਼ੀ ਸਨ।
ਸਲਮਾਨ ਅਤੇ ਗੋਵਿੰਦਾ ਫਿਰ ਬਣਨਗੇ ਪਾਰਟਨਰ
NEXT STORY