ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਅਤੇ ਰਿਅਲ ਡਾਂਸਿੰਗ ਸਟਾਰ ਗੋਵਿੰਦਾ ਇਕ ਵਾਰ ਫਿਰ ਤੋਂ ਸਿਲਵਰ ਸਕ੍ਰੀਨ 'ਤੇ ਧੂੰਮਾਂ ਪਾ ਸਕਦੇ ਹਨ। ਦੱਖਣੀ ਭਾਰਤੀ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਏ. ਆਰ. ਮੁਰਗਦਾਸ ਦੀ ਤਾਮਿਲ ਫਿਲਮ 'ਕੱਥੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਫਿਲਮ ਨੇ ਟਿਕਟ ਖਿੜਕੀ 'ਤੇ 100 ਕਰੋੜ ਤੋਂ ਜ਼ਿਆਦੀ ਦੀ ਕਮਾਈ ਕੀਤੀ ਹੈ।
ਇਸ ਫਿਲਮ 'ਚ ਰਿਮੇਕ 'ਤੇ ਬਾਲੀਵੁੱਡ ਦੇ ਕਈ ਵੱਡੇ ਨਿਰਦੇਸ਼ਕਾਂ ਦੀ ਨਜ਼ਰ ਸੀ ਪਰ ਲੱਗ ਰਿਹਾ ਹੈ ਕਿ ਏ. ਆਰ. ਮੁਰਗਦਾਸ ਨੇ ਫਿਲਮ ਨੂੰ ਬਣਾਉਣ ਦਾ ਫੈਸਲਾ ਕਰ ਲਿਆ ਹੈ।
ਚਰਚਾ ਹੈ ਕਿ ਏ. ਆਰ. ਮੁਰਗਦਾਸ ਨੇ ਹਾਲ ਹੀ 'ਚ ਸਲਮਾਨ ਅਤੇ ਗੋਵਿੰਦਾ ਨਾਲ ਮੁਲਾਕਾਤ ਕੀਤੀ ਹੈ। ਜੇਕਰ ਸਭ ਕੁਝ ਠੀਕ ਰਿਹਾ ਹੈ ਤਾਂ ਸਲਮਾਨ ਤੇ ਗੋਵਿੰਦਾ ਵਾਪਸ ਸਿਲਵਰ ਸਕ੍ਰੀਨ 'ਤੇ ਧੂਮ ਮਚਾ ਸਕਦੇ ਹਨ।
...ਜਦੋਂ ਗੁੱਸੇ 'ਚ ਆਏ ਰਣਬੀਰ ਨੇ ਮੀਡੀਆ ਨੂੰ ਕੱਢੀਆਂ ਗਾਲਾਂ! (ਦੇਖੋ ਤਸਵੀਰਾਂ)
NEXT STORY