ਮੁੰਬਈ - ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਸੰਜੇ ਦੱਤੇ ਦੇ ਜੀਵਨ 'ਤੇ ਫਿਲਮ ਬਣਾਉਣ ਦਾ ਫੈਸਲਾ ਲਿਆ ਹੈ। ਬਾਲੀਵੁੱਡ 'ਚ ਇੰਨੀ ਦਿਨੀਂ ਜੀਵੀਨੀਆਂ 'ਤੇ ਅਧਾਰਿਤ ਫਿਲਮਾਂ ਦਾ ਨਿਰਮਾਣ ਜ਼ੋਰਾਂ 'ਤੇ ਹੈ ਤੇ ਇਸ 'ਚ ਸੰਜੇ ਦੱਤੇ ਦਾ ਨਾਂ ਵੀ ਸ਼ਾਮਲ ਹੋ ਸਕਦਾ ਹੈ। ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਸੰਜੇ ਦੱਤ ਦੇ ਜੀਵਨ 'ਤੇ ਫਿਲਮ ਬਣਾਉਣ ਦੀ ਯੋਜਨਾ ਕਰ ਰਹੇ ਹਨ। ਚਰਚਾ ਹੈ ਕਿ ਸੰਜੇ ਦੱਤ ਦਾ ਕਿਰਦਾਰ ਰਣਬੀਰ ਕਪੂਰ ਨਿਭਾ ਸਕਦੇ ਹਨ।
ਰਾਜਕੁਮਾਰ ਹਿਰਾਨੀ ਨੇ ਫਿਲਮ 'ਮੁੰਨਾ ਭਾਈ' ਸੀਰੀਜ਼ ਦੀਆਂ ਫਿਲਮਾਂ 'ਚ ਕੰਮ ਕੀਤਾ ਹੈ। ਰਾਜ ਕੁਮਾਰ ਹਿਰਾਨੀ ਦੀ ਆਉਣ ਵਾਲੀ ਫਿਲਮ 'ਪੀ. ਕੇ' ਦੇ ਰਿਲੀਜ਼ ਤੋਂ ਬਾਅਦ ਹਿਰਾਨੀ ਸੰਜੇ ਦੱਤ ਦੀ ਜੀਵਨੀ 'ਤੇ ਅਧਾਰਿਤ ਫਿਲਮ ਦਾ ਨਿਰਮਾਮ ਕਰ ਸਕਦੇ ਹਨ।
ਦੱਸਿਆ ਜਾਂਦਾ ਹੈ ਕਿ ਇਸ ਫਿਲਮ ਲਈ ਹਿਰਾਨੀ ਨੇ ਸੰਜੇ ਦੱਤ ਦੀ ਭੈਣ ਨਮਰਤਾ ਅਤੇ ਪ੍ਰਿਯਾ ਦੱਤ, ਜੀਜਾ ਕੁਮਾਰ ਗੋਵ ਅਤੇ ਉਨ੍ਹਾਂ ਦੇ ਕਰੀਬੀ ਦੋਸਤ ਪਰੇਸ਼ ਨਾਲ ਸੰਜੇ ਦੱਤ ਬਾਰੇ ਜਾਣਕਾਰੀ ਲਈ ਹੈ। ਫਿਲਮ ਦੀ ਕਹਾਣੀ ਅਭਿਜਾਤ ਜੋਸ਼ੀ ਲਿਖਣਗੇ।
ਹਿਰਨ ਸ਼ਿਕਾਰ ਮਾਮਲੇ ਦੀ ਸੁਣਵਾਈ ਲਈ ਜੋਧਪੁਰ ਪਹੁੰਚੇ ਸਲਮਾਨ
NEXT STORY