ਮੁੰਬਈ- ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ ਹਾਲ ਹੀ 'ਚ ਮੁੰਬਈ 'ਚ ਇਕ ਫਿਲਮ ਦੀ ਸਕ੍ਰੀਨਿੰਗ ਤੋਂ ਬਾਅਦ ਮਲਟੀਪਲੈਕਸ 'ਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਨਾਲ ਇਕ ਅਣ-ਪਛਾਤੀ ਲੜਕੀ ਨਜ਼ਰ ਆਈ। ਉਥੇ ਮੌਜੂਦ ਮੀਡੀਆ ਦੇ ਕਰਮਚਾਰੀਆਂ ਨੇ ਉਨ੍ਹਾਂ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਕੀਤੀਆਂ। ਦੋਹਾਂ ਨਾਲ ਇਕ ਹੋਰ ਮਹਿਲਾ ਦੋਸਤ ਵੀ ਸੀ। ਵਾਪਸ ਜਾਂਦੇ ਸਮੇਂ ਥੀਏਟਰ ਦੇ ਬਾਹਰ ਤਿੰਨੋਂ ਇਕ ਦੂਜੇ ਨਾਲ ਗਲੇ ਮਿਲਦੇ ਵੀ ਨਜ਼ਰ ਆਏ। ਰਿਤਿਕ ਦਾ ਹਾਲ ਹੀ 'ਚ ਸੁਜ਼ੈਨ ਖਾਨ ਨਾਲ ਤਲਾਕ ਹੋਇਆ ਹੈ। ਬਾਂਦਰਾ ਫੈਮਿਲੀ ਕੋਰਟ ਨੇ ਦੋਹਾਂ ਦੇ ਤਲਾਕ 'ਤੇ ਮੋਹਰ ਲਗਾਈ ਸੀ। ਰਿਤਿਕ ਅਤੇ ਸੁਜ਼ੈਨ ਦੇ 2 ਬੇਟੇ ਰਿਧਾਨ ਅਤੇ ਰਿਹਾਨ ਹਨ। ਰਿਤਿਕ ਰੌਸ਼ਨ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬੈਂਗ ਬੈਂਗ' 'ਚ ਕੈਟਰੀਨਾ ਕੈਫ ਨਾਲ ਨਜ਼ਰ ਆਏ ਸਨ।
ਸ਼ਾਨਦਾਰ' 'ਚ ਕੈਮੀਓ ਦਾ ਕਿਰਦਾਰ ਕਰਨਗੇ ਕਰਨਗੇ ਕਰਨ ਜੋਹਰ
NEXT STORY