ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੋਹਰ ਫਿਲਮ 'ਸ਼ਾਨਦਾਰ' 'ਚ ਕੈਮੀਓ ਕਿਰਦਾਰ ਕਰਦੇ ਨਜ਼ਰ ਆ ਸਕਦੇ ਹਨ।
ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਵਿਕਾਸ ਬਹਿਲ ਫਿਲਮ 'ਸ਼ਾਨਦਾਰ' ਨਾਂ ਦੀ ਇਕ ਫਿਲਮ ਬਣਾਉਣ ਜਾ ਰਹੇ ਹਨ। ਇਸ ਫਿਲਮ 'ਚ ਸ਼ਾਹਿਦ ਕਪੂਰ ਅਤੇ ਆਲਿਆ ਭੱਟ ਦੀ ਮੁੱਖ ਭੂਮਿਕਾ ਹੋਵੇਗੀ। ਚਰਚਾ ਹੈ ਕਿ ਇਸ ਫਿਲਮ 'ਚ ਕਰਨ ਜੋਹਰ ਕੈਮੀਓ ਕਰਦੇ ਨਜ਼ਰ ਆਉਣਗੇ। ਇਹ ਵੀ ਸੁਣਨ ਨੂੰ ਆਇਆ ਹੈ ਕਿ ਸ਼ਾਹਿਦ ਕਪੂਰ ਦੀ ਭੈਣ ਸਨਾਹ ਕਪੂਰ ਫਿਲਮ ਇੰਡਸਟਰੀ 'ਚ ਆਪਣਾ ਡੈਬਿਯੂ ਕਰਨ ਜਾ ਰਹੀ ਹੈ।
ਕਰਨ ਜੋਹਰ ਨੇ ਇਸ ਤੋਂ ਪਹਿਲਾਂ ਫਿਲਮ ' ਦਿਲ ਵਾਲੇ ਦੁਲਹਨੀਆਂ ਲੇ ਜਾਏਗੇ', 'ਓਮ ਸ਼ਾਂਤੀ ਓਮ' ਅਤੇ 'ਲਕ ਬਾਈ ਚਾਂਸ' 'ਚ ਅਜਿਹੀਆਂ ਭੂਮਿਕਾਵਾਂ ਨਿਭਾਇਆਂ ਹਨ। ਕਰਨ ਜੋਹਰ ਹੁਣ ਅਨੁਰਾਗ ਕਸ਼ਪ ਨਾਲ ਫਿਲਮ 'ਬਾਂਬੇ ਵੈਲਬੇਟ' 'ਚ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਫਿਲਮ 'ਚ ਕਰਨ ਜੋਹਰ ਨੇ ਨੇਗੇਟਿਵ ਕਿਰਦਾਰ ਕੀਤਾ ਹੈ।
ਟੀ. ਵੀ. ਦੇ ਇਹ ਸਿਤਾਰੇ ਆਪਣੇ ਬਚਪਨ ਨੂੰ ਕਰਦੇ ਹਨ ਮਿਸ (ਦੇਖੋ ਤਸਵੀਰਾਂ)
NEXT STORY