ਮੁੰਬਈ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਪੀਕੇ' ਦਾ ਇਕ ਹੋਰ ਗਾਣਾ ਰਿਲੀਜ਼ ਹੋ ਗਿਆ ਹੈ, ਜਿਸ ਦੇ ਬੋਲ 'ਲਵ ਇਜ਼ ਦਿ ਵੇਸਟ ਆਫ ਟਾਈਮ' ਹਨ। ਇਸ ਨੂੰ ਗਾਣੇ ਨੂੰ ਅਨੁਸ਼ਕਾ ਸ਼ਰਮਾ ਅਤੇ ਆਮਿਰ ਖਾਨ ਨੇ ਰਾਜਸਥਾਨ ਅਤੇ ਦਿੱਲੀ 'ਚ ਸ਼ੂਟ ਕੀਤਾ ਹੈ। ਸੋਨੂ ਨਿਗਮ ਅਤੇ ਸ਼੍ਰੇਯਾ ਘੋਸ਼ਾਲ ਨੇ ਇਸ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਨੂੰ ਅਮਿਤਾਭ ਵਰਮਾ ਵਲੋਂ ਲਿਖਿਆ ਗਿਆ ਹੈ ਅਤੇ ਇਸ ਨੂੰ ਸੰਗੀਤ ਸ਼ਾਂਤੁਨ ਮੋਈਤਰਾ ਨੇ ਦਿੱਤਾ ਹੈ। ਇਸ ਤੋਂ ਪਹਿਲਾਂ ਰਾਜਕੁਮਾਰ ਹਿਰਾਨੀ ਵਲੋਂ ਨਿਰਦੇਸ਼ਿਤ ਫਿਲਮ 'ਪੀਕੇ' ਦਾ ਪਹਿਲਾ ਗੀਤ 'ਠਰਕੀ ਛੋਕਰੋ' ਇਸੇ ਹਫਤੇ ਰਿਲੀਜ਼ ਹੋਇਆ ਸੀ। ਦਿੱਲੀ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਆਮਿਰ ਖਾਨ ਨੇ ਰਾਜਕੁਮਾਰ ਹਿਰਾਨੀ ਅਤੇ ਹੋਰ ਕਲਾਕਾਰਾਂ ਨਾਲ ਇਸ ਗਾਣੇ ਨੂੰ ਰਿਲੀਜ਼ ਕੀਤਾ।
ਆਨੰਦ ਐੱਲ. ਰਾਏ ਦੀ ਫਿਲਮ 'ਚ ਕੰਮ ਕਰੇਗੀ ਕਰੀਨਾ
NEXT STORY