ਮੁੰਬਈ- ਬਾਲੀਵੁੱਡ ਦੀ ਹੌਟ ਅਭਿਨੇਤਰੀ ਕਰੀਨਾ ਕਪੂਰ ਖਾਨ ਮਸ਼ਹੂਰ ਨਿਰਦੇਸ਼ਕ ਆਨੰਦ ਐੱਲ. ਰਾਏ ਦੀ ਫਿਲਮ 'ਚ ਕੰਮ ਕਰ ਸਕਦੀ ਹੈ। ਕਰੀਨਾ ਇਨ੍ਹੀਂ ਦਿਨੀਂ ਸੋਚ-ਸਮਝ ਕੇ ਫਿਲਮਾਂ ਕਰ ਰਹੀ ਹੈ। ਵਿਆਹ ਤੋਂ ਬਾਅਦ ਕਰੀਨਾ ਨੂੰ ਸਮਾਂ ਘੱਟ ਮਿਲਦਾ ਹੈ ਇਸ ਲਈ ਉਹ ਵਧੀਆ ਫਿਲਮਾਂ ਕਰਨਾ ਚਾਹੁੰਦੀ ਹੈ। ਚਰਚਾ ਹੈ ਕਿ 'ਰਾਂਝਣਾ' ਅਤੇ 'ਤਨੁ ਵੇਡਸ ਮਨੁ' ਵਰਗੀਆਂ ਫਿਲਮਾਂ ਬਣਾਉਣ ਵਾਲੇ ਆਨੰਦ ਐੱਲ. ਰਾਏ ਨੇ ਕਰੀਨਾ ਕਪੂਰ ਨੂੰ ਸਾਈਨ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਨੰਦ ਦੀ ਫਿਲਮ ਇਹ ਇਕ ਮਹਿਲਾ ਪ੍ਰਧਾਨ ਫਿਲਮ ਹੋਵੇਗੀ ਅਤੇ ਇਸ 'ਚ ਕਰੀਨਾ ਕਪੂਰ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ। ਇਸ 'ਚ ਕਾਮੇਡੀ ਵੀ ਹੋਵੇਗੀ। ਕਰੀਨਾ ਇਸ 'ਚ ਲਖਨਊ ਦੀ ਲੜਕੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ।
ਕਾਜੋਲ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ, ਫਿਰ ਟਲੀ ਸਕ੍ਰੀਨ 'ਤੇ ਵਾਪਸੀ
NEXT STORY