ਬ੍ਰਿਸਬੇਨ- ਆਸਟ੍ਰੇਲੀਆ 'ਚ ਜੀ-20 ਸੰਮੇਲਨ ਦੀ ਸ਼ੁਰੂਆਤ ਹੋ ਗਈ ਹੈ। ਇਸ ਸੰਮੇਲਨ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਹਿੱਸਾ ਲੈ ਰਹੇ ਹਨ। ਇਸ ਸੰਮੇਲਨ 'ਚ ਪਹੁੰਚਣ ਦੌਰਾਨ ਆਸਟ੍ਰੇਲੀਆ ਦੀ ਪ੍ਰਧਾਨ ਮੰਤਰੀ ਟੋਨੀ ਅਬੋਟ ਨੇ ਮੋਦੀ ਨੂੰ ਗਲੇ ਲਗਾਇਆ। ਟੋਨੀ ਨੇ ਸੰਮੇਲਨ 'ਚ ਸ਼ਾਮਲ ਹੋਣ ਲਈ ਆਏ ਰਾਸ਼ਟਰ ਦੇ ਮੁਖੀਆਂ ਦਾ ਸੁਵਾਗਤ ਕੀਤਾ। ਇਸ ਦੌਰਾਨ ਟੋਨੀ ਐਬੋਟ ਨੇ ਕਿਹਾ ਕਿ ਉਹ ਦੁਨੀਆ ਨੂੰ ਅੱਤਵਾਦ ਨੂੰ ਮੁਕਤ ਦੇਖਣਾ ਚਾਹੁੰਦੇ ਹਨ। ਉਨ੍ਹਾਂ ਦਾ ਟੀਚਾ ਦੁਨੀਆ ਤੋਂ ਅੱਤਵਾਦ ਨੂੰ ਮਿਟਾਉਣਾ ਹੈ ਤੇ ਜੀ-20 'ਚ ਸ਼ਾਮਲ ਦੇਸ਼ਾਂ ਤੋਂ ਵੀ ਉਹ ਇਹ ਹੀ ਉਮੀਦ ਕਰਦੇ ਹਨ।
ਜੀ-20 ਦੁਨੀਆ ਦੀਆਂ 20 ਵੱਡੀਆਂ ਸ਼ਕਤੀਆਂ ਦਾ ਸੰਗਠਨ ਹੈ। ਇਸ 'ਚ ਦੁਨੀਆ ਦੀ ਕੁੱਲ ਅਬਾਦੀ ਦਾ ਦੋ ਤਿਹਾਈ ਹਿੱਸਾ ਵਸਦਾ ਹੈ ਅਤੇ ਜਿਨ੍ਹਾਂ ਦੀ ਅਰਥ-ਵਿਵਸਥਾ ਸੰਸਾਰਕ ਪੱਧਰ 'ਤੇ ਘਰੇਲੂ ਉਤਪਾਦ 'ਚ 85 ਫੀਸਦੀ ਦਾ ਯੋਗਦਾਨ ਕਰਨ ਨਾਲ ਸੰਸਾਰਕ ਵਪਾਰ 75 ਫੀਸਦੀ ਦੀ ਦਖਲ-ਅੰਦਾਜ਼ੀ ਕਰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਇਸ ਸੰਮੇਲਨ 'ਚ ਜਿੱਥੇ ਆਰਥਕ ਸੁਧਾਰ, ਮੁਫਤ ਵਪਾਰ, ਇਬੋਲਾ, ਅਤੇ ਜਲਵਾਯੂ ਬਦਲਾਅ ਵਰਗੇ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ, ਉੱਥੇ ਅੱਤਵਾਦ ਦਾ ਮੁੱਦਾ ਉੱਠਣਾ ਵੀ ਲਾਜ਼ਮੀ ਹੈ। ਕਿਉਂਕਿ ਹੌਲੀ-ਹੌਲੀ ਅੱਤਵਾਦ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ ਅਤੇ ਇਸ ਨੂੰ ਖਤਮ ਕਰਨ ਲਈ ਤੁਰੰਤ ਸਾਂਝੇ ਤੌਰ 'ਤੇ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ।
ਜੀ-20 ਸੰਮੇਲਨ ਦੀ ਸ਼ੁਰੂਆਤ, ਮੋਦੀ ਦੇ ਗਲੇ ਲੱਗੇ ਟੋਨੀ ਅਬੋਟ
NEXT STORY