ਵਾਸ਼ਿੰਗਟਨ (ਏਜੰਸੀ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਨਵਜੰਮੇ ਬੱਚਿਆਂ ਲਈ ਇੱਕ ਇਤਿਹਾਸਕ ਅਤੇ ਵੱਡੇ ਵਿੱਤੀ ਪ੍ਰੋਗਰਾਮ 'ਟਰੰਪ ਅਕਾਊਂਟਸ' (Trump Accounts) ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਟ੍ਰੇਜ਼ਰੀ ਵਿਭਾਗ ਵਿੱਚ ਆਯੋਜਿਤ ਇੱਕ ਸੰਮੇਲਨ ਦੌਰਾਨ ਟਰੰਪ ਨੇ ਕਿਹਾ ਕਿ ਇਸ ਯੋਜਨਾ ਤਹਿਤ ਅਮਰੀਕਾ ਵਿੱਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਸਰਕਾਰ ਵੱਲੋਂ ਨਿਵੇਸ਼ ਖਾਤਾ ਦਿੱਤਾ ਜਾਵੇਗਾ, ਤਾਂ ਜੋ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ।
ਇਹ ਵੀ ਪੜ੍ਹੋ: ਸਮੁੰਦਰ 'ਚ ਮੌਤ ਦਾ ਤਾਂਡਵ! ਸੈਂਕੜੇ ਮੁਸਾਫਰਾਂ ਨਾਲ ਭਰਿਆ ਜਹਾਜ਼ ਡੁੱਬਿਆ, 18 ਮੌਤਾਂ
ਖਾਤੇ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਸਰਕਾਰੀ ਮਦਦ: ਹਰ ਨਵਜੰਮੇ ਬੱਚੇ ਦੇ ਖਾਤੇ ਵਿੱਚ ਸਰਕਾਰ ਵੱਲੋਂ $1,000 (ਕਰੀਬ 83,000 ਰੁਪਏ) ਦੀ ਸ਼ੁਰੂਆਤੀ ਰਾਸ਼ੀ ਜਮ੍ਹਾਂ ਕੀਤੀ ਜਾਵੇਗੀ।
ਟੈਕਸ ਮੁਕਤ ਨਿਵੇਸ਼: ਇਹ ਖਾਤੇ ਪੂਰੀ ਤਰ੍ਹਾਂ ਟੈਕਸ-ਫ੍ਰੀ ਹੋਣਗੇ।
ਵਧੇਗੀ ਰਕਮ: ਮਾਪੇ, ਰੁਜ਼ਗਾਰਦਾਤਾ ਅਤੇ ਰਾਜ ਸਰਕਾਰਾਂ ਇਸ ਵਿੱਚ ਸਾਲਾਨਾ $5,000 ਤੱਕ ਦਾ ਵਾਧੂ ਯੋਗਦਾਨ ਪਾ ਸਕਣਗੇ।
ਲੱਖਾਂ ਦਾ ਫੰਡ: ਟਰੰਪ ਅਨੁਸਾਰ, ਜਦੋਂ ਬੱਚਾ 18 ਸਾਲ ਦਾ ਹੋਵੇਗਾ, ਤਾਂ ਮਾਮੂਲੀ ਯੋਗਦਾਨ ਨਾਲ ਵੀ ਇਹ ਰਕਮ 50,000 ਡਾਲਰ ਤੱਕ ਪਹੁੰਚ ਸਕਦੀ ਹੈ ਅਤੇ ਕਈ ਮਾਮਲਿਆਂ ਵਿੱਚ ਇਹ 1 ਲੱਖ ਤੋਂ 3 ਲੱਖ ਡਾਲਰ ਤੋਂ ਵੀ ਵੱਧ ਹੋ ਸਕਦੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਤੇ ਉਲਟਾ ਪੈ ਗਿਆ Deport ਐਕਸ਼ਨ ! ਮੂਧੇ ਮੂੰਹ ਡਿੱਗੀ ਆਬਾਦੀ ਤੇ ਵਿਕਾਸ ਦਰ
4 ਜੁਲਾਈ ਤੋਂ ਹੋਵੇਗੀ ਸ਼ੁਰੂਆਤ
ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਇਹ ਖਾਤੇ ਇਸੇ ਸਾਲ 4 ਜੁਲਾਈ (ਅਮਰੀਕੀ ਸੁਤੰਤਰਤਾ ਦਿਵਸ) ਤੋਂ ਇੱਕ ਵਿਸ਼ੇਸ਼ ਸਰਕਾਰੀ ਵੈੱਬਸਾਈਟ ਰਾਹੀਂ ਐਕਟੀਵੇਟ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਅਮਰੀਕੀ ਬੱਚੇ ਕਰਜ਼ੇ ਵਿੱਚ ਨਹੀਂ, ਸਗੋਂ ਜਾਇਦਾਦ (Assets) ਦੇ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ।"
ਇਹ ਵੀ ਪੜ੍ਹੋ: ਅਮਰੀਕਾ ਦੇ Deport ਐਕਸ਼ਨ ਵਿਚਾਲੇ ਯੂਰਪੀ ਦੇਸ਼ ਦਾ ਵੱਡਾ ਐਲਾਨ ! ਲੱਖਾਂ ਪ੍ਰਵਾਸੀਆਂ ਨੂੰ ਦੇਵੇਗਾ PR
ਦਾਨੀ ਸੱਜਣਾਂ ਅਤੇ ਕੰਪਨੀਆਂ ਦਾ ਵੱਡਾ ਸਹਿਯੋਗ
ਇਸ ਮੁਹਿੰਮ ਵਿੱਚ ਨਿੱਜੀ ਖੇਤਰ ਨੇ ਵੀ ਵੱਡਾ ਹੱਥ ਵਧਾਇਆ ਹੈ। ਮਾਈਕਲ ਅਤੇ ਸੂਜ਼ਨ ਡੈੱਲ ਨੇ $6.25 ਬਿਲੀਅਨ ਦਾ ਦਾਨ ਦਿੱਤਾ ਹੈ, ਜਿਸ ਨਾਲ 10 ਸਾਲ ਤੱਕ ਦੇ 2.5 ਕਰੋੜ ਹੋਰ ਬੱਚਿਆਂ ਦੇ ਖਾਤੇ ਖੋਲ੍ਹੇ ਜਾਣਗੇ। ਇਸ ਤੋਂ ਇਲਾਵਾ Nvidia, Intel, IBM, Uber ਅਤੇ ਪੀਜ਼ਾ ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਇਸ ਵਿੱਚ ਯੋਗਦਾਨ ਪਾਉਣ ਦੀ ਵਚਨਬੱਧਤਾ ਜਤਾਈ ਹੈ।
ਟਰੰਪ ਨੇ ਕਿਹਾ ਕਿ ਪਿਛਲੇ ਰਾਸ਼ਟਰਪਤੀਆਂ ਨੇ ਬੱਚਿਆਂ ਲਈ ਸਿਰਫ਼ ਕਰਜ਼ਾ ਛੱਡਿਆ ਹੈ, ਪਰ ਉਨ੍ਹਾਂ ਦੀ ਸਰਕਾਰ ਬੱਚਿਆਂ ਨੂੰ ਵਿੱਤੀ ਆਜ਼ਾਦੀ ਦੇ ਕੇ ਜਾਵੇਗੀ।
ਇਹ ਵੀ ਪੜ੍ਹੋ: ਲੈਂਡਿੰਗ ਸਮੇਂ ਨਹੀਂ ਨਿਕਲੇ ਜਹਾਜ਼ ਦੇ ਟਾਇਰ, ਗਿਅਰ ਹੋ ਗਿਆ ਜਾਮ ! ਉੱਤਰਦਿਆਂ ਹੀ ਲੱਗ ਗਈ ਅੱਗ, ਫ਼ਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੈਲਿਸਟਿਕ ਮਿਜ਼ਾਈਲ ਟੈਸਟ ਤੋਂ ਬਾਅਦ ਉੱਤਰੀ ਕੋਰੀਆ ਕਰੇਗਾ ਪ੍ਰਮਾਣੂ ਰਣਨੀਤੀ ਦਾ ਖੁਲਾਸਾ
NEXT STORY