ਬ੍ਰਿਸਬੇਨ- ਆਸਟ੍ਰੇਲੀਆ 'ਚ ਜੀ-20 ਸੰਮੇਲਨ ਦੀ ਸ਼ੁਰੂਆਤ ਹੋ ਗਈ ਹੈ। ਇਸ ਸੰਮੇਲਨ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਹਿੱਸਾ ਲੈ ਰਹੇ ਹਨ। ਇਸ ਸੰਮੇਲਨ 'ਚ ਪਹੁੰਚਣ ਦੌਰਾਨ ਆਸਟ੍ਰੇਲੀਆ ਦੀ ਪ੍ਰਧਾਨ ਮੰਤਰੀ ਟੋਨੀ ਅਬੋਟ ਨੇ ਮੋਦੀ ਨੂੰ ਗਲੇ ਲਗਾਇਆ। ਟੋਨੀ ਨੇ ਸੰਮੇਲਨ 'ਚ ਸ਼ਾਮਲ ਹੋਣ ਲਈ ਆਏ ਰਾਸ਼ਟਰ ਦੇ ਮੁਖੀਆਂ ਦਾ ਸੁਵਾਗਤ ਕੀਤਾ। ਇਸ ਸੰਮੇਲਨ 'ਚ ਫਰਾਂਸ, ਜਰਮਨੀ, ਇਟਲੀ, ਮੈਕਸੀਕੋ, ਇੰਡੋਨੇਸ਼ੀਆ,ਦੱਖਣੀ ਕੋਰੀਆ, ਚੀਨ, ਜਾਪਾਨ, ਆਸਟ੍ਰੇਲੀਆ, ਭਾਰਤ, ਬ੍ਰਾਜ਼ੀਲ, ਕੈਨੇਡਾ, ਰਿਪਬਲਿਕ ਆਫ ਕੋਰੀਆ, ਸਾਊਥ ਅਰਬੀਆ, ਤੁਰਕੀ, ਇੰਗਲੈਂਡ, ਅਮਰੀਕਾ ਅਤੇ ਯੂਰਪੀਅਨ ਯੂਨੀਅਨ, ਅਰਜਨਟੀਨਾ ਅਤੇ ਰੂਸ ਮੈਂਬਰ ਦੇਸ਼ ਆਦਿ ਸ਼ਾਮਲ ਹਨ।
ਕੀ ਹੈ ਜੀ-20-
ਇਹ ਦੁਨੀਆ ਦੀਆਂ 20 ਵੱਡੀਆਂ ਸ਼ਕਤੀਆਂ ਦਾ ਸੰਗਠਨ ਹੈ। ਇਸ 'ਚ ਦੁਨੀਆ ਦੀ ਕੁੱਲ ਅਬਾਦੀ ਦਾ ਦੋ ਤਿਹਾਈ ਹਿੱਸਾ ਵਸਦਾ ਹੈ ਅਤੇ ਜਿਨ੍ਹਾਂ ਦੀ ਅਰਥ-ਵਿਵਸਥਾ ਸੰਸਾਰਕ ਪੱਧਰ 'ਤੇ ਘਰੇਲੂ ਉਤਪਾਦ 'ਚ 85 ਫੀਸਦੀ ਦਾ ਯੋਗਦਾਨ ਕਰਨ ਨਾਲ ਸੰਸਾਰਕ ਵਪਾਰ 75 ਫੀਸਦੀ ਦੀ ਦਖਲ-ਅੰਦਾਜ਼ੀ ਕਰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਇਸ ਸੰਮੇਲਨ 'ਚ ਆਰਥਕ ਸੁਧਾਰ, ਮੁਫਤ ਵਪਾਰ, ਇਬੋਲਾ, ਅਤੇ ਜਲਵਾਯੂ ਬਦਲਾਅ ਵਰਗੇ ਮੁੱਦਿਆਂ 'ਤੇ ਚਰਚਾ ਹੋਵੇਗੀ।
ਡਾਕਟਰਾਂ ਨੇ ਕਰਾ 'ਤੀਆਂ ਲਹਿਰਾ-ਬਹਿਰਾਂ, ਛਾਤੀ 'ਤੇ ਉਗਾ ਦਿੱਤਾ ਚਿਹਰਾ! (ਦੇਖੋ ਤਸਵੀਰਾਂ)
NEXT STORY