* ਆਪਣੇ ਬੱਚਿਆਂ ਨੂੰ ਉਂਗਲੀ ਫੜ ਕੇ ਚੱਲਣਾ ਸਿਖਾਉਣ ਵਾਲੇ ਮਾਂ-ਬਾਪ ਬੁਢਾਪੇ 'ਚ ਅੱਜ ਕਿਸ ਤਰ੍ਹਾਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ।
- ਅਗਿਆਤ
* ਬੁੱਢੇ ਮਾਂ-ਬਾਪ ਤਰਸਦੇ ਰਹਿੰਦੇ ਹਨ ਕਿ ਸਾਡੇ ਬੱਚੇ ਦੋ ਪਲ ਸਾਡੇ ਕੋਲ ਆ ਕੇ ਬੈਠਣ ਅਤੇ ਖੁਸ਼ ਹੋ ਕੇ ਸਾਡੇ ਨਾਲ ਗੱਲਾਂ ਕਰਨ।
* ਮਾਤਾ-ਪਿਤਾ ਦੀ ਸਿੱਖਿਆ 'ਚ ਬੇਸ਼ੁਮਾਰ ਦੌਲਤ ਲੁਕੀ ਹੁੰਦੀ ਹੈ। ਇਹ ਨਜ਼ਰ ਨਹੀਂ ਆਉਂਦੀ। ਜਿਹੜਾ ਉਸ ਦੀ ਸਿੱਖਿਆ ਨੂੰ ਮੰਨ ਲੈਂਦਾ ਹੈ, ਉਨ੍ਹਾਂ ਨੂੰ ਨਜ਼ਰ ਆ ਜਾਂਦੀ ਹੈ ਅਤੇ ਉਹ ਮਾਲਾਮਾਲ ਹੋ ਜਾਂਦੇ ਹਨ।
- ਅਗਿਆਤ
* ਜਾਣਨ-ਸਮਝਣ-ਸਿੱਖਣ ਦੀ ਇੱਛਾ ਅਤੇ ਉਸ ਦੇ ਲਈ ਕੋਸ਼ਿਸ਼ 'ਚ ਲੱਗੇ ਰਹਿਣਾ ਮਹੱਤਵਪੂਰਨ ਹੈ। ਇਸ ਨਾਲ ਤਜਰਬਾ ਮਿਲਦਾ ਹੈ।
* ਜੇਕਰ ਅਸੀਂ ਸਾਰੇ ਆਪਣੀ ਕਮਾਈ ਦਾ ਛੋਟਾ ਜਿਹਾ ਹਿੱਸਾ ਗਰੀਬਾਂ ਲਈ ਖਰਚ ਕਰੀਏ ਤਾਂ ਦੇਸ਼ ਦੇ ਕਈ ਲੋਕ ਗਰੀਬੀ ਤੋਂ ਮੁਕਤ ਹੋ ਸਕਦੇ ਹਨ।
- ਭਗਤ ਸਿੰਘ
* ਮਾਂ-ਬੇਟਾ-ਭੈਣ-ਭਰਾ, ਪਤੀ-ਪਤਨੀ ਬਹੁਤ ਚੰਗੇ ਮਿੱਤਰ ਬਣ ਸਕਦੇ ਹਨ, ਜੇਕਰ ਅਸੀਂ ਸਾਰੇ ਈਮਾਨਦਾਰ ਬਣ ਜਾਈਏ ਤਾਂ ਇਕ ਮਿਸਾਲ ਕਾਇਮ ਹੋ ਜਾਵੇਗੀ।
* ਉਸ ਪੀੜਾ ਨੂੰ ਵੀ ਜਾਣੋ ਜਿਹੜੀ ਹਨੇਰੇ 'ਚ ਲੁਕੀ ਪਈ ਹੈ ਉਨ੍ਹਾਂ ਦੇ ਘਰਾਂ 'ਚ ਵੀ ਇਕ-ਇਕ ਦੀਵਾ ਖੁਸ਼ੀ ਦਾ ਜਲਾਓ ਤਾਂ ਕਿ ਉਹ ਕਮਜ਼ੋਰ ਲੋਕ ਵੀ ਆਨੰਦ ਮਾਣ ਸਕਣ।
* ਖੁਦ ਦੇ ਲਈ ਹਿੰਮਤ ਜੁਟਾਓ ਸ਼ਕਤੀ ਤੁਹਾਡੇ ਅੰਦਰ ਭਰੀ ਪਈ ਹੈ। ਰਸਤਾ ਤੁਸੀਂ ਖੁਦ ਬਣਾਉਣਾ ਹੈ। ਕਿਸੇ ਦੂਸਰੇ ਦੇ ਭਰੋਸੇ 'ਚ ਨਾ ਰਹੋ। ਗੀਤਾ ਸਾਨੂੰ ਇਹੀ ਸਿਖਾਉਂਦੀ ਹੈ। ਭਗਵਾਨ ਵੀ ਉਨ੍ਹਾਂ ਦੀ ਹੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਖੁਦ ਕਰਨਾ ਜਾਣਦੇ ਹਨ। - ਕਿਰਨ ਬੇਦੀ
ਪੇਸ਼ਕਸ਼ : ਅਮਰਨਾਥ ਭੱਲਾ
...ਤਾਂ ਮੁਰਝਾਏ ਫੁੱਲ ਹੀ ਹੱਥ ਲੱਗਣਗੇ
NEXT STORY