ਨਵੀਂ ਦਿੱਲੀ- ਭਾਰਤੀ ਮਿਆਰ ਬਿਊਰੋ (ਬੀ.ਆਈ.ਐੱਸ.) ਨੇ ਅੱਗ ਰੋਧਕ ਕੈਬਨਿਟ, ਸਟੇਨਲੈੱਸ ਸਟੀਲ ਦੇ ਚਮਚ ਅਤੇ ਥ੍ਰੇਡੇਡ ਸਟੀਲ ਫਾਸਟੇਨਰਸ’ ਦੇ ਨਿਰਮਾਣ ਦੇ ਲਈ ਤਿੰਨ ਕੰਪਨੀਆਂ ਨੂੰ ਸਰਬ ਭਾਰਤੀ ਪੱਧਰ ’ਤੇ ਪਹਿਲਾ ਲਾਈਸੈਂਸ ਦਿੱਤਾ ਹੈ। ਬੀ.ਆਈ.ਐੱਸ. ਨੇ ਇਕ ਬਿਆਨ ’ਚ ਕਿਹਾ ਕਿ ਅੱਗ ਰੋਧਕ ਕੈਬਨਿਟ ਦੇ ਨਿਰਮਾਣ ਦਾ ਲਾਈਸੈਂਸ ਮੱਧ ਪ੍ਰਦੇਸ਼ ਦੀ ਕੰਪਨੀ ਮੇਥੋਡੇਕਸ ਸਿਸਟਮਜ਼ ਲਿ. ਨੂੰ ਦਿੱਤਾ ਹੈ। ਇਸ ਕੈਬਨਿਟ ਦੀ ਵਰਤੋਂ ਲੇਜ਼ਰ, ਬਹੀ-ਖਾਤਿਆਂ ਅਤੇ ਕਾਨੂੰਨੀ ਦਸਤਾਵੇਜ਼ ਰੱਖਣ ’ਚ ਕੀਤੀ ਜਾਂਦੀ ਹੈ। ਇਕ ਹੋਰ ਲਾਈਸੈਂਸ ਹਰਿਆਣਾ ਦੀ ਸ਼੍ਰੀ ਸ਼ਕਤੀ ਇੰਟਰਪ੍ਰਾਈਜ਼ਿਜ਼ ਨੂੰ ਦਿੱਤਾ ਗਿਆ ਹੈ। ਇਹ ਲਾਈਸੈਂਸ ਵੱਖ-ਵੱਖ ਤਰ੍ਹਾਂ ਦੇ ਸਟੇਨਲੈੱਸ ਸਟੀਲ ਦੇ ਚਮਚਿਆਂ ਦੇ ਲਈ ਦਿੱਤਾ ਗਿਆ ਹੈ। ਬੀ.ਆਈ.ਐੱਸ. ਨੇ ਇਕ ਹੋਰ ਲਾਈਸੈਂਸ ਪੱਛਮੀ ਬੰਗਾਲ ਦੀ ਕੰਪਨੀ ਏ.ਐੱਸ.ਪੀ. ਪ੍ਰਾਈਵੇਟ ਲਿਮਟਿਡ ਨੂੰ ਥ੍ਰੇਡੇਡ ਸਟੀਲ ਫਾਸਟੇਨਰਸ (ਸਟੇਪ ਬੋਲਟ) ਦੇ ਲਈ ਦਿੱਤਾ ਹੈ।
ਐਪਲ ਦੇ ਆਈਫੋਨ, ਆਈਪੈਡ 'ਤੇ ਮੰਡਰਾ ਰਿਹੈ ਖਤਰਾ!
NEXT STORY