ਸਿਆਲਕੋਟ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਵੱਲੋਂ ਇਕ ਨਕਲੀ 'ਪਿੱਜ਼ਾ ਹੱਟ' (Pizza Hut) ਦਾ ਉਦਘਾਟਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਅਸਲੀ ਕੰਪਨੀ ਨੇ ਤੁਰੰਤ ਇਸ ਦਾ ਖੰਡਨ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੰਤਰੀ ਦੀ ਜੰਮ ਕੇ ਫਜੀਹਤ ਹੋ ਰਹੀ ਹੈ ਅਤੇ ਮੀਮਜ਼ ਦੀ ਹੜ੍ਹ ਆ ਗਈ ਹੈ।

ਕੀ ਹੈ ਪੂਰਾ ਮਾਮਲਾ?
ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸਿਆਲਕੋਟ ਦੇ ਕੈਂਟੋਨਮੈਂਟ ਇਲਾਕੇ ਵਿੱਚ ਇਕ ਆਊਟਲੈੱਟ ਦਾ ਉਦਘਾਟਨ ਕੀਤਾ, ਜਿਸ ਨੂੰ 'ਪਿੱਜ਼ਾ ਹੱਟ' ਦੱਸਿਆ ਗਿਆ ਸੀ। ਇਸ ਸਮਾਗਮ ਵਿੱਚ ਮੰਤਰੀ ਨੇ ਬੜੀ ਖੁਸ਼ੀ ਨਾਲ ਰਿਬਨ ਕੱਟਿਆ ਅਤੇ ਪੋਜ਼ ਦਿੱਤੇ। ਆਊਟਲੈੱਟ 'ਤੇ ਪਿੱਜ਼ਾ ਹੱਟ ਦਾ ਮਸ਼ਹੂਰ ਲਾਲ ਛੱਤ ਵਾਲਾ ਲੋਗੋ ਅਤੇ ਬ੍ਰਾਂਡਿੰਗ ਵੀ ਲੱਗੀ ਹੋਈ ਸੀ। ਪਰ ਜਦੋਂ ਤਸਵੀਰਾਂ ਵਾਇਰਲ ਹੋਈਆਂ ਤਾਂ ਯੂਜ਼ਰਸ ਨੇ ਨੋਟਿਸ ਕੀਤਾ ਕਿ ਇਹ ਆਊਟਲੈੱਟ ਕੰਪਨੀ ਦੀ ਅਧਿਕਾਰਤ ਸੂਚੀ ਵਿੱਚ ਸ਼ਾਮਲ ਨਹੀਂ ਹੈ।
ਕੰਪਨੀ ਨੇ ਜਾਰੀ ਕੀਤਾ ਸਪੱਸ਼ਟੀਕਰਨ
ਵਧਦੇ ਵਿਵਾਦ ਨੂੰ ਦੇਖਦੇ ਹੋਏ ਪਿੱਜ਼ਾ ਹੱਟ ਪਾਕਿਸਤਾਨ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਸਿਆਲਕੋਟ ਕੈਂਟੋਨਮੈਂਟ ਵਿੱਚ ਖੁੱਲ੍ਹਿਆ ਇਹ ਆਊਟਲੈੱਟ ਪੂਰੀ ਤਰ੍ਹਾਂ ਅਣਅਧਿਕਾਰਤ ਅਤੇ ਫਰਜ਼ੀ ਹੈ। ਕੰਪਨੀ ਨੇ ਸਾਫ਼ ਕੀਤਾ ਕਿ ਇਸ ਆਊਟਲੈੱਟ ਦਾ 'ਯਮ! ਬ੍ਰਾਂਡਸ' (Yum! Brands) ਜਾਂ ਪਿੱਜ਼ਾ ਹੱਟ ਪਾਕਿਸਤਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਗੁਣਵੱਤਾ ਅਤੇ ਸੁਰੱਖਿਆ 'ਤੇ ਸਵਾਲ
ਕੰਪਨੀ ਅਨੁਸਾਰ, ਇਹ ਨਕਲੀ ਆਊਟਲੈੱਟ ਪਿੱਜ਼ਾ ਹੱਟ ਦੀਆਂ ਅੰਤਰਰਾਸ਼ਟਰੀ ਰੈਸਿਪੀਜ਼, ਗੁਣਵੱਤਾ ਦੇ ਮਾਪਦੰਡਾਂ ਜਾਂ ਫੂਡ ਸੇਫਟੀ ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰਦਾ। ਕੰਪਨੀ ਨੇ ਆਪਣੇ ਬ੍ਰਾਂਡ ਨਾਮ ਅਤੇ ਟ੍ਰੇਡਮਾਰਕ ਦੀ ਹੋ ਰਹੀ ਦੁਰਵਰਤੋਂ ਵਿਰੁੱਧ ਸਬੰਧਤ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਸੋਸ਼ਲ ਮੀਡੀਆ 'ਤੇ ਲੋਕ ਸਵਾਲ ਉਠਾ ਰਹੇ ਹਨ ਕਿ ਇੰਨੇ ਵੱਡੇ ਸਰਕਾਰੀ ਅਹੁਦੇ 'ਤੇ ਬੈਠੇ ਵਿਅਕਤੀ ਕੋਲੋਂ ਇੰਨੀ ਵੱਡੀ ਚੂਕ ਕਿਵੇਂ ਹੋ ਗਈ ਕਿ ਉਨ੍ਹਾਂ ਨੇ ਬਿਨਾਂ ਜਾਂਚ ਕੀਤੇ ਇਕ ਫਰਜ਼ੀ ਬ੍ਰਾਂਡ ਦਾ ਉਦਘਾਟਨ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੰਪ ਦੇ ਦਬਾਅ ਅੱਗੇ ਝੁਕਿਆ ਮੈਕਸੀਕੋ: 37 ਖ਼ਤਰਨਾਕ ਨਸ਼ਾ ਤਸਕਰਾਂ ਨੂੰ ਕੀਤਾ ਅਮਰੀਕਾ ਦੇ ਹਵਾਲੇ
NEXT STORY