ਲੰਡਨ-ਯੂਰਪ 'ਚ ਵੱਡੀ ਗਿਣਤੀ 'ਚ ਮੁਸਲਮਾਨ ਜਨਤਕ ਤੌਰ 'ਤੇ ਆਪਣਾ ਧਰਮ ਛੱਡ ਕੇ ਈਸਾਈਅਤ ਨੂੰ ਅਪਣਾ ਰਹੇ ਹਨ। ਮੌਲਵੀ ਸਈਦ ਉਜੀਬੋਊ ਉਨ੍ਹਾਂ ਲੋਕਾਂ 'ਚੋਂ ਹਨ ਜਿਨ੍ਹਾਂ ਨੇ ਇਸਲਾਮ ਛੱਡਣ ਦੇ ਆਪਣੇ ਫੈਸਲੇ ਨੂੰ ਜਨਤਕ ਤੌਰ 'ਤੇ ਕਬੂਲਿਆ ਹੈ। ਉਹ ਕਹਿੰਦੇ ਹਨ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਲੁਕਣਾ ਬੰਦ ਕਰੀਏ। ਫਰਾਂਸ 'ਚ ਰਹਿਣ ਵਾਲੇ 46ਸਾਲ ਦੇ ਸਈਦ ਇਸਲਾਮ ਛੱਡ ਕੇ ਪ੍ਰੋਟੈਸਟੈਂਟ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਫੈਸਲੇ ਨਾਲ ਮੇਰੇ ਧਰਮ ਦੇ ਲੋਕਾਂ ਨੇ ਮੈਨੂੰ ਤਾਣੇ ਵੀ ਮਾਰੇ ਪਰ ਉਹ ਮੈਂ ਉਨ੍ਹਾਂ ਨੂੰ ਸਹਿ ਕਰ ਰਿਹਾ ਹਾਂ। ਸਈਦ ਨੇ ਮਸੁਲਿਮ ਬ੍ਰਦਰਹੁੱਡ ਅਤੇ ਸਲਫਿਸਟ ਦੇ ਕਰੀਬੀ ਫਰਾਂਸੀਸੀ ਮੁਸਲਮਾਨਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਧਰਮ ਛੱਡਣ ਵਾਲਿਆਂ ਬਾਰੇ ਕੁਝ ਗਲਤ ਨਾ ਬੋਲਣ।
ਬੈਲਜ਼ੀਅਮ ਦੇ ਇਕ ਇੰਜੀਨੀਅਰ ਅਹਿਮਦ ਨੇ ਇਸਲਾਮ ਛੱਡ ਦਿੱਤਾ ਕਿਉਂਕਿ ਉਹ ਇਸ ਧਰਮ ਦੇ ਲੋਕਾਂ ਦੀ ਜ਼ਿੰਦਗੀ 'ਤੇ ਪੂਰਾ ਕੰਟਰੋਲ ਕਰਨ 'ਤੇ ਖੁਸ਼ ਨਹੀਂ ਸਨ। ਹਰ ਥਾਂ ਕੱਟੜਪੰਥੀ ਮੌਜੂਦ ਹਨ ਅਤੇ ਇਹ ਇਸਲਾਮ ਦਾ ਪਾਖੰਡ ਹੈ, ਜਿਸ ਤੋਂ ਮੈਂ ਤੰਗ ਆ ਗਿਆ ਸੀ।
ਪਾਕਿ 'ਚ ਜ਼ਬਰਦਸਤ ਧਮਾਕੇ ਨਾਲ ਪੱਟੜੀ ਤੋਂ ਉੱਤਰੀ ਚੱਲਦੀ ਹੋਈ ਟ੍ਰੇਨ, ਕਈ ਜ਼ਖਮੀ
NEXT STORY