ਕਰਾਚੀ— ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਇਕ ਸ਼ਕਤੀਸ਼ਾਲੀ ਬੰਬ ਧਮਾਕਾ ਹੋਣ ਨਾਲ ਇਕ ਚੱਲਦੀ ਟ੍ਰੇਨ ਪੱਟੜੀ ਤੋਂ ਉੱਤਰ ਗਈ। ਇਸ ਘਟਨਾ 'ਚ ਘੱਟੋਂ-ਘੱਟ 12 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦਸਿਆ ਕਿ ਮਸਤੁੰਗ ਜ਼ਿਲੇ ਵਿਚ ਹੋਇਆ ਇਹ ਧਮਾਕਾ ਇੰਨਾਂ ਸ਼ਕਤੀਸ਼ਾਲੀ ਸੀ ਕਿ ਟ੍ਰੇਨ ਦੀਆਂ ਬੋਗੀਆਂ ਹੀ ਪੱਟੜੀ ਤੋਂ ਹੇਠਾਂ ਆ ਗਈਆਂ।
ਸੀਨੀਅਰ ਪੁਲਸ ਅਧਿਕਾਰੀ ਮੁਹੰਮਦ ਬੁਲੇਦੀ ਨੇ ਦੱਸਿਆ ਕਿ 'ਇਹ ਬੰਬ ਦਾਸ਼ਤ ਇਲਾਕੇ ਵਿਚ ਇਕ ਟਰੱਕ ਵਿਚ ਛਿਪਾਇਆ ਗਿਆ ਸੀ ਅਤੇ ਉਸ ਵਿਚ ਸ਼ਾਮ ਨੂੰ ਰਿਮੋਟ ਕੰਟਰੋਲ ਦੇ ਨਾਲ ਧਮਾਕਾ ਉਸ ਸਮੇਂ ਕੀਤਾ ਗਿਆ, ਜਦੋਂ ਕੋਇਟਾ ਜਾ ਰਹੀ ਬੁਗਤੀ ਐਕਸਪ੍ਰੈੱਸ ਇੱਥੋਂ ਲੰਘੀ।' ਉਨ੍ਹਾਂ ਨੇ ਦੱਸਿਆ ਕਿ ਇਹ ਟ੍ਰੇਨ ਲਾਹੌਰ ਤੋਂ ਕੋਇਟਾ ਜਾ ਰਹੀ ਸੀ। ਇਹ ਧਮਾਕੇ ਪਿੱਛੇ ਅੱਤਵਾਦੀਆਂ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਸਤੁੰਗ ਵਿਚ ਅੱਤਵਾਦੀਆਂ ਦਾ ਕਬਜ਼ਾ ਹੈ, ਜੋ ਸਮੇਂ-ਸਮੇਂ 'ਤੇ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਰੇਲ ਮੰਤਰੀ ਸਾਦ ਰਫੀਕ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਉਨ੍ਹਾਂ 'ਚੋਂ 80 ਫੀਸਦੀ ਤੋਂ ਸੜਕ ਮਾਰਗ ਰਾਹੀਂ ਕੋਇਟਾ ਭੇਜ ਦਿੱਤਾ ਗਿਆ।
ਨਾਈਜੀਰੀਆ 'ਚ ਬੋਕੋ ਹਰਾਮ ਦਾ ਹਮਲਾ, 45 ਦੀ ਮੌਤ
NEXT STORY