ਜੇਨੇਵਾ- ਦੁਨੀਆ 'ਚ ਲਗਭਗ 74.8 ਕਰੋੜ ਲੋਕਾਂ ਨੂੰ ਨਿਯਮਿਤ ਤੌਰ 'ਤੇ ਸਾਫ ਪਾਣੀ ਨਹੀਂ ਮਿਲ ਰਿਹਾ ਹੈ ਅਤੇ ਤਕਰੀਬਨ 18 ਲੱਖ ਲੋਕਾਂ ਨੂੰ ਦੂਸ਼ਿਤ ਪਾਣੀ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਪੈ ਰਹੀਆਂ ਹਨ। ਇਹ ਜਾਣਕਾਰੀ ਵਿਸ਼ਵ ਸਿਹਤ ਸੰਗਠਨ (ਡਬਲਿਊ. ਐਚ. ਓ.) ਵਲੋਂ ਜਾਰੀ ਇਕ ਰਿਪੋਰਟ 'ਚ ਸਾਹਮਣੇ ਆਈ ਹੈ।
ਰਿਪੋਰਟ 'ਚ ਦੱਸਿਆ ਗਿਆ ਹੈ ਕਿ 25 ਲੱਖ ਲੋਕ ਸਫਾਈ ਦੀ ਘਾਟ 'ਚ ਰਹਿ ਰਹੇ ਹਨ ਅਤੇ 100 ਕਰੋੜ ਲੋਕਾਂ ਨੂੰ ਖੁਲ੍ਹੇ 'ਚ ਪਖਾਨੇ ਜਾਣਾ ਪੈ ਰਿਹਾ ਹੈ ਉਥੇ ਹੀ ਪੇਂਡੂ ਇਲਾਕਿਆਂ 'ਚ ਹਰ 10 'ਚੋਂ 9 ਲੋਕ ਖੁਲ੍ਹੇ 'ਚ ਪਖਾਨੇ ਲਈ ਜਾਣ ਨੂੰ ਮਜ਼ਬੂਰ ਹਨ।
ਗਲਾਸ 2014 ਦੇ ਨਾਂ ਨਾਲ ਜਾਰੀ ਕੀਤੀ ਗਈ ਇਸ ਰਿਪੋਰਟ 'ਚ ਇਹ ਮੁੱਖ ਫੈਸਲਾ ਸਾਹਮਣੇ ਆਏ ਹਨ। ਇਹ ਅਧਿਐਨ ਹਰ ਦੋ ਸਾਲ 'ਚ ਡਬਲਿਊ. ਐਚ. ਓ. ਵਲੋਂ ਕਰਵਾਇਆ ਜਾਂਦਾ ਹੈ।
ਇਸ ਅਧਿਐਨ ਦੇ 2014 ਸੈਸ਼ਨ ਨੂੰ ਜਲ ਅਤੇ ਸਵੱਛਤਾ 'ਚ ਨਿਵੇਸ਼ ਅਸਮਾਨਤਾ ਨੂੰ ਘੱਟ ਕਰਨ ਵਰਤੋਂ 'ਚ ਵਾਧੇ ਦੇ ਨਾਂ ਨਾਲ ਜਾਰੀ ਕੀਤਾ ਗਿਆ ਹੈ। ਅਧਿਐਨ 'ਚ ਦੱਸਿਆ ਗਿਆ ਹੈ ਕਿ ਪਿਛਲੇ ਦੋ ਦਹਾਕਿਆਂ 'ਚ ਪੀਣ ਦੇ ਸਾਫ ਪਾਣੀ ਤੱਕ 23 ਲੱਖ ਲੋਕਾਂ ਦੀ ਪਹੁੰਚ ਵਧੀ ਹੈ।
ਡਬਲਿਊ. ਐਚ. ਓ. 'ਚ ਜਨਤਕ ਸਿਹਤ ਅਤੇ ਵਾਤਾਵਰਣ ਵਿਭਾਗ ਦੀ ਨਿਰਦੇਸ਼ਕ ਮਾਰੀਆ ਨੇਰਾ ਨੇ ਇਨ੍ਹਾਂ ਸੁਧਾਰਾਂ ਦੀ ਸ਼ਲਾਘਾ ਕੀਤੀ ਹੈ। ਅਧਿਐਨ 'ਚ ਸਾਫ ਸਫਾਈ ਦੇ ਮਹੱਤਵ 'ਤੇ ਧਿਆਨ ਕੇਂਦਰਤ ਕਰਦੇ ਹਓਏ ਕਿਹਾ ਗਿਆ ਹੈ ਕਿ 75 ਫੀਸਦੀ ਰਾਸ਼ੀ ਦੀ ਵਰਤੋਂ ਲੋਕਾਂ ਨੂੰ ਪੀਣ ਦਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਕੀਤਾ ਜਾ ਰਿਹਾ ਹੈ।
ਉੱਤਰੀ-ਕੋਰੀਆ ਨੇ ਪ੍ਰਮਾਣੂੰ ਟੈਸਟ ਦੀ ਦਿੱਤੀ ਧਮਕੀ
NEXT STORY