ਉਤਰੀ-ਕੋਰੀਆ-ਉਤਰੀ-ਕੋਰੀਆ ਨੇ ਧਮਕੀ ਦਿੱਤੀ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਉਥੇ ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲਿਆਂ ਦੀ ਜਾਂਚ ਕਰੇਗਾ ਤਾਂ ਉਹ ਪ੍ਰਮਾਣੂੰ ਟੈਸਟ ਕਰ ਸਕਦਾ ਹੈ। ਉਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਅਮਰੀਕਾ 'ਤੇ ਦੋਸ਼ ਲਗਾਇਆ ਹੈ ਕਿ ਹਾਲ ਹੀ 'ਚ ਸੰਯੁਕਤ ਰਾਸ਼ਟਰ ਪ੍ਰਸਤਾਵ ਉਸ ਨੇ ਤਿਆਰ ਕਰਵਾਇਆ ਹੈ। ਇਹ ਧਮਕੀ ਅਜਿਹੇ ਸਮੇਂ ਆਈ ਹੈ ਜਦੋਂ ਸੈਟੇਲਾਈਟ ਤਸਵੀਰਾਂ 'ਚ ਉਤਰੀ ਕੋਰੀਆ ਦੇ ਪ੍ਰਮਾਣੂੰ ਟੈਸਟ ਕੇਂਦਰ 'ਚ ਹਲਚਲ ਨਜ਼ਰ ਆਈ ਹੈ। ਉਤਰੀ ਕੋਰੀਆ ਨੇ 2006,2009 ਅਤੇ 2013 'ਚ ਪ੍ਰਮਾਣੂੰ ਟੈਸਟ ਕੀਤੇ ਸਨ। ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰੀ ਕਮੇਟੀ ਨੇ ਮੰਗਲਵਾਰ ਨੂੰ ਇਕ ਪ੍ਰਸਤਾਵ ਪਾਸ ਕਰਕੇ ਸੁਰੱਖਿਆ ਪ੍ਰੀਸ਼ਦ ਨੂੰ ਕਿਹਾ ਸੀ ਕਿ ਉਹ ਉਤਰੀ ਕੋਰੀਆ ਨੂੰ ਮਨੁੱਖਤਾ ਖਿਲਾਫ ਕਥਿਤ ਅਪਰਾਧਾਂ ਲਈ ਕੌਮਾਂਤਰੀ ਅਪਰਾਧ ਕੋਰਟ 'ਚ ਪੇਸ਼ ਕਰਨ।
ਓਬਾਮਾ ਨੇ ਭਾਰਤੀ-ਅਮਰੀਕੀ ਵਿਗਿਆਨੀ ਨੂੰ ਕੀਤਾ ਸਨਮਾਨਿਤ
NEXT STORY