ਯੂਰਪ-ਇਸਲਾਮਿਕ ਸਟੇਟ ਦੇ ਲੜਾਕੇ ਨਾਲ ਵਿਆਹ ਕਰਨ ਲਈ ਸੀਰੀਆ ਗਈ ਇਕ ਡਚ ਲੜਕੀ ਵਾਪਸ ਨੀਦਰਲੈਂਡ ਪਰਤ ਆਈ ਹੈ। ਆਇਸ਼ਾ ਨਾਂ ਦੀ ਇਸ 19 ਸਾਲ ਦੀ ਲੜਕੀ ਨੂੰ ਮਾਸਟਰਿਸ਼ਤ ਪਹੁੰਚਦੇ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਹੁਣ ਉਸ ਨੂੰ ਰਾਸ਼ਟਰੀ ਸੁਰੱਖਿਆ ਦਾ ਖਤਰਾ ਹੋਣ ਦੇ ਦੋਸ਼ਾਂ 'ਤੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ੋਆਇਸ਼ਾ ਜਿਹਾਦੀ ਉਮਰ ਯੂਮਾਜ਼ ਨਾਲ ਵਿਆਹ ਕਰਨ ਲਈ ਸੀਰੀਆ ਦੇ ਰੱਕਾ ਸ਼ਹਿਰ ਗਈ ਸੀ। ਉਸਦੀ ਮਾਂ ਮੋਨਿਕ ਨੇ ਆਇਸ਼ਾ ਨੂੰ ਸਵਦੇਸ਼ ਪਰਤਣ 'ਚ ਮਦਦ ਕੀਤੀ। ਹਾਲਾਂਕਿ ਇਸ ਗੱਲ ਨੂੰ ਲੈ ਕੇ ਵਿਰੋਧ ਜ਼ਾਹਰ ਕੀਤਾ ਗਿਆ ਪਰ ਮੋਨਿਕ ਸੀਰੀਆ 'ਚ ਦਾਖਲ ਹੋ ਗਈ ਜਾਂ ਫਿਰ ਉਹ ਸੀਰੀਆ ਅਤੇ ਤੁਰਕੀ ਦੀ ਸਰਹੱਦ 'ਤੇ ਆਪਣੀ ਬੇਟੀ ਨੂੰ ਮਿਲੀ।
ਵੈਸੇ ਮੋਨਿਕ ਨੇ ਦੋ ਮਹੀਨੇ ਪਹਿਲਾਂ ਟੀ.ਵੀ. 'ਤੇ ਆਪਣੀ ਬੇਟੀ ਨੂੰ ਪਰਤਣ ਦੀ ਅਪੀਲ ਕੀਤੀ ਸੀ। ਆਇਸ਼ਾ ਯੂਰਪ ਦੀਆਂ ਉਨ੍ਹਾਂ ਨਾਬਾਲਗ ਲੜਕੀਆਂ ਅਤੇ ਮਹਿਲਾਵਾਂ 'ਚ ਸ਼ਾਮਲ ਸੀ, ਜੋ ਆਈ.ਐਸ. 'ਚ ਸ਼ਾਮਲ ਹੋਣ ਲਈ ਇਰਾਕ ਤੇ ਸੀਰੀਆ ਆਈ ਸਨ।
ਖਬਰਾਂ ਅਨੁਸਾਰ ਨੀਦਰਲੈਂਡ ਦੀ ਫੌਜ 'ਚ ਕੰਮ ਕਰਨ ਚੁੱਕੇ ਡਚ-ਤੁਰਕੀ ਜਿਹਾਦੀ ਉਮਰ ਯੂਮਾਜ਼ ਨਾਲ ਵਿਆਹ ਕਰਨ ਲਈ ਆਇਸ਼ਾ ਫਰਵਰੀ 'ਚ ਨੀਦਰਲੈਂਡ ਤੋਂ ਰਵਾਨਾ ਹੋਈ ਸੀ। ਮੋਨਿਕ ਨੇ ਦੱਸਿਆ ਕਿ ਆਇਸ਼ਾ ਸੋਸ਼ਲ ਮੀਡੀਆ ਦੇ ਜ਼ਰੀਏ ਉਮਰ ਯੂਮਾਜ਼ ਦੇ ਸੰਪਰਕ 'ਚ ਆਈ ਅਤੇ ਫਿਰ ਮੁਸਲਮਾਨ ਬਣ ਗਈ ਅਤੇ ਦੋਹਾਂ 'ਚ ਪਿਆਰ ਹੋ ਗਿਆ ਸੀ। ਪਿਛਲੇ ਹਫਤੇ ਆਇਸ਼ਾ ਦੀ ਮਦਦ ਦੀ ਅਪੀਲ 'ਤੇ ਮੋਨਿਕ ਨੇ ਪੁਲਸ ਦੀ ਸਲਾਹ ਨੂੰ ਕਿਨਾਰੇ ਕਰਦੇ ਹੋਏ ਰੱਕਾ ਦੀ ਯਾਤਰਾ ਕੀਤੀ ਅਤੇ ਉਹ ਆਇਸ਼ਾ ਨੂੰ ਤੁਰਕੀ ਦੇ ਰਸਤੇ ਤੋਂ ਵਾਪਸ ਲੈ ਕੇ ਪਰਤੀ
ਸ਼ਾਨਦਾਰ ਭੋਜਨ ਲਈ 'ਧੰਨਵਾਦ, ਮਿਸ਼ੇਲ ਓਬਾਮਾ' (ਦੇਖੋ ਤਸਵੀਰਾਂ)
NEXT STORY