ਲੰਡਨ— ਪਤਨੀ, ਪਤੀ ਦੀ ਅਰਧਾਂਗਨੀ ਹੁੰਦੀ ਹੈ ਪਰ ਜਦੋਂ ਕਿਸੇ ਕਾਰਨ ਕਰਕੇ ਇਹ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਥੋੜ੍ਹੀ ਦੇਰ ਲਈ ਸਦਮਾ ਤਾਂ ਜ਼ਰੂਰ ਲੱਗਦਾ ਹੈ ਪਰ ਇਸ ਵਿਅਕਤੀ ਨੂੰ ਇਹ ਸਦਮਾ ਕੁਝ ਜ਼ਿਆਦਾ ਹੀ ਲੱਗਾ ਅਤੇ ਉਸ ਨੇ ਆਪਣੀ ਧੋਖੇਬਾਜ਼ ਪਤਨੀ ਤੋਂ ਬਦਲਾ ਲੈਣ ਲਈ 101 ਤਰੀਕੇ ਲੱਭ ਲਏ। ਕੇਵਿਨ ਕਾਟਰ ਨਾਂ ਦੇ ਇਸ ਵਿਅਕਤੀ ਦੀ ਪਤਨੀ ਨੇ 2012 ਵਿਚ ਹੀ ਉਸ ਨੂੰ ਤਲਾਕ ਦੇ ਦਿੱਤਾ ਸੀ। 12 ਸਾਲਾਂ ਦੇ ਉਸ ਦੇ ਰਿਸ਼ਤੇ ਅਚਾਨਕ ਤੜੱਕ ਕਰਕੇ ਟੁੱਟ ਗਏ। ਪਤਨੀ ਦੇ ਛੱਡ ਕੇ ਚਲੇ ਜਾਣ ਕਾਰਨ ਕੇਵਿਨ ਇੰਨਾਂ ਗੁੱਸੇ ਵਿਚ ਸੀ ਕਿ ਉਸ ਨੇ ਆਪਣੀ ਪਤਨੀ ਤੋਂ ਬਦਲਾ ਲੈਣ ਦੀ ਠਾਣ ਲਈ ਅਤੇ ਇਹ ਬਦਲਾ ਵੀ ਉਸ ਨੇ 1 ਵਾਰ ਨਹੀਂ ਸਗੋਂ 101 ਵਾਰ ਲਿਆ। ਇਹ ਬਦਲਾ ਉਸ ਨੇ ਆਪਣੀ ਪਤਨੀ ਦੇ ਵੇਡਿੰਗ ਗਾਊਨ ਦੀ ਮਦਦ ਨਾਲ ਲਿਆ।
ਜਾਂਦੇ ਸਮੇਂ ਉਸ ਦੀ ਪਤਨੀ ਇਹ ਕਹਿ ਕੇ ਆਪਣਾ ਵੈਡਿੰਗ ਗਾਊਨ ਛੱਡ ਗਈ ਸੀ ਕਿ ਉਸ ਨਾਲ ਜੋ ਕਰਨਾ ਹੈ ਕਰ ਲੈਣਾ। ਬੱਸ ਫਿਰ ਕੀ ਸੀ, ਕੇਵਿਨ ਨੇ ਉਸ ਸੁੰਦਰ ਗਾਊਨ ਦਾ ਭੂਤੀਆ ਡਰੈੱਸ ਤੋਂ ਲੈ ਕੇ ਪੋਚਾ ਤੱਕ ਬਣਾ ਲਿਆ ਅਤੇ ਉਸ ਦੀਆਂ ਤਸਵੀਰਾਂ ਵੀ ਖਿੱਚ ਪੋਸਟ ਕਰ ਦਿੱਤੀਆਂ। ਤਸਵੀਰਾਂ ਵਿਚ ਖੁਦ ਹੀ ਦੇਖੋ ਆਪਣੀ ਪਤਨੀ ਦੇ ਗਾਊਨ ਨਾਲ ਉਸ ਨੇ ਕੀ-ਕੀ ਕੀਤਾ।
ਭਲਾਈ ਦਾ ਸਿਲਾ ਮਿਲਿਆ ਪਿੱਠ 'ਤੇ ਚਾਕੂ ਦੇ 9 ਵਾਰ! (ਦੇਖੋ ਤਸਵੀਰਾਂ)
NEXT STORY