ਅੰਮ੍ਰਿਤਸਰ - ਸਾਬਕਾ ਐੱਮ. ਪੀ. ਨਵਜੋਤ ਸਿੰਘ ਸਿੱਧੂ ਦੇ ਵਿਰੋਧ 'ਚ ਸਬੂਤਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼ਿਕਾਇਤ ਪਹੁੰਚ ਗਈ ਹੈ। ਇਹ ਸ਼ਿਕਾਇਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਈ-ਮੇਲ ਰਾਹੀਂ ਭੇਜੀ ਗਈ ਹੈ। ਇਸ ਤੋਂ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਸਿੱਧੂ ਵੱਲੋਂ ਗੁਰਬਾਣੀ ਦੀ ਤੁਕ ਨਾਲ ਕੀਤੀ ਛੇੜਛਾੜ ਦਾ ਮਾਮਲਾ ਅਕਾਲ ਤਖ਼ਤ ਦੇ ਧਿਆਨ 'ਚ ਲਿਆ ਦਿੱਤਾ ਗਿਆ ਸੀ ਜਿਸ ਸਬੰਧੀ ਕਿਹਾ ਗਿਆ ਸੀ ਕਿ ਇਸ ਬਾਰੇ ਵਿਚਾਰ ਹੋ ਰਹੀ ਹੈ। ਉਨ੍ਹਾਂ ਅੱਜ ਮੁੜ ਦੁਹਰਾਇਆ ਕਿ ਐੱਮ. ਪੀ. ਸਿੱਧੂ ਵਿਰੁੱਧ ਕਾਰਵਾਈ ਕਰਨ ਲਈ ਜਲਦ ਹੀ ਵਿਚਾਰ ਕੀਤੀ ਜਾ ਰਹੀ ਹੈ।
ਪੀਰ ਮੁਹੰਮਦ ਵੱਲੋਂ 2 ਸਫਿਆਂ ਦੇ ਭੇਜੇ ਪੱਤਰ ਦੇ ਨਾਲ ਉਹ ਵੀਡੀਓ ਰਿਕਾਰਡਿੰਗ ਵੀ ਭੇਜੀ ਗਈ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਸਿੱਧੂ ਵੱਲੋਂ ਆਰ. ਐੱਸ. ਐੱਸ. ਦੇ ਇਸ਼ਾਰੇ 'ਤੇ ਮਰਿਆਦਾ ਦੇ ਉਲਟ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਜੇ ਨਾ ਰੋਕਿਆ ਗਿਆ ਤਾਂ ਭਵਿੱਖ 'ਚ ਹੋਰ ਵੀ ਕਈ ਵਿਅਕਤੀ ਆਰ. ਐੱਸ. ਐੱਸ. ਦੇ ਇਸ਼ਾਰੇ 'ਤੇ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਸਕਦੇ ਹਨ। ਅਕਾਲ ਤਖ਼ਤ 'ਤੇ ਅਜੇ ਇਸ ਗੱਲ ਲਈ ਹੀ ਗੰਭੀਰਤਾ ਨਾਲ ਵਿਚਾਰ ਹੋ ਰਹੀ ਹੈ ਕਿ ਸਿੱਧੂ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਰਵਾਈ ਸੰਭਵ ਹੈ ਜਾਂ ਨਹੀਂ ਜਦੋਂ ਕਿ ਇਸ ਤੋਂ ਪਹਿਲਾਂ ਇਕ ਮਾਮਲੇ ਵਿਚ ਅਕਾਲ ਤਖ਼ਤ ਵੱਲੋਂ ਸਿੱਧੂ ਨੂੰ ਝਾੜ ਪੈ ਚੁੱਕੀ ਹੈ ਕਿ ਜੇਕਰ ਉਹ ਸਿੱਖ ਹੈ ਤਾਂ ਉਸ ਨੂੰ ਸਿੱਖ ਮਰਿਆਦਾ ਦੇ ਉਲਟ ਨਹੀਂ ਜਾਣਾ ਚਾਹੀਦਾ।
ਪੀਰ ਮੁਹੰਮਦ ਨੇ ਪੱਤਰ ਵਿਚ ਕਿਹਾ ਹੈ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ 3 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਸਿੱਧੂ ਵੱਲੋਂ ਪਵਿੱਤਰ ਗੁਰਬਾਣੀ ਜੋ ਕਿ ਪੰਜਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਉਚਾਰੀ ਗਈ ਹੈ, ਨੂੰ ਪਾਂਡਵ ਭਰਾਵਾਂ ਵਿਚੋਂ ਅਰਜਨ ਨਾਲ ਜੋੜ ਕੇ ਗਲਤ ਬਿਆਨ ਕੀਤੀ ਗਈ ਹੈ ਜਿਸ ਦੀ ਵੀਡੀਓ ਰਿਕਾਰਡਿੰਗ ਸਬੂਤ ਵਜੋਂ ਸ਼ਿਕਾਇਤ-ਪੱਤਰ ਨਾਲ ਭੇਜੀ ਗਈ ਹੈ। ਪੀਰ ਮੁਹੰਮਦ ਨੇ ਨਵਜੋਤ ਸਿੱਧੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਕੇ ਧਾਰਮਿਕ ਸਜ਼ਾ ਲਾਉਣ ਦੀ ਅਪੀਲ ਕੀਤੀ ਹੈ।
ਕਮਲ ਸ਼ਰਮਾ ਨੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੀ ਕੀਤੀ ਨਿਖੇਧੀ (ਵੀਡੀਓ)
NEXT STORY