Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 10, 2026

    6:58:16 PM

  • punjab weather raining imd alert

    ਪੰਜਾਬ Weather ਦੀ ਨਵੀਂ ਅਪਡੇਟ ਜਾਰੀ! 15 ਤਾਰੀਖ਼...

  • amritpal mehron accused in kamal kaur bhabhi murder case on 5 day police remand

    ਕਮਲ ਕੌਰ ਭਾਬੀ ਕਤਲ ਕੇਸ : ਅੰਮ੍ਰਿਤਪਾਲ ਸਿੰਘ...

  • gurdwara sahib husband and wife

    ਗੁਰਦੁਆਰਾ ਲਿਜਾਣ ਦਾ ਬਹਾਨਾ ਬਣਾ ਕੇ ਪਤੀ ਨੇ ਗਲਾ...

  • old notes high court new currency

    ਪੁਰਾਣੇ ਨੋਟਾਂ ਦੇ ਬਦਲੇ ਮਿਲਣਗੇ ਨਵੇਂ ਨੋਟ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਗੁਰਦੁਆਰਾ ਮਹਿਦੀਆਣਾ ਸਾਹਿਬ

DHARM News Punjabi(ਧਰਮ)

ਗੁਰਦੁਆਰਾ ਮਹਿਦੀਆਣਾ ਸਾਹਿਬ

  • Updated: 25 Nov, 2014 01:05 AM
Dharm
article
  • Share
    • Facebook
    • Tumblr
    • Linkedin
    • Twitter
  • Comment

ਜਿਥੇ ਪੱਥਰਾਂ 'ਚ ਇਤਿਹਾਸ ਸਿਰਜਿਆ ਗਿਆ ਹੈ
ਪਿਆਰੇ ਪਾਠਕੋ! ਤੁਸੀਂ ਅਜਾਇਬਘਰ ਤਾਂ ਦੇਖੇ ਹੀ ਹੋਣਗੇ। ਸਿੱਖ ਧਰਮ 'ਚ ਵੀ ਸਿੱਖ ਅਜਾਇਬਘਰ ਦੀ ਖਾਸ ਮਹੱਤਤਾ ਹੈ। ਅਜਾਇਬਘਰ 'ਚ ਸਿੱਖ ਇਤਿਹਾਸ, ਵਿਰਸਾ ਅਤੇ ਪੁਰਾਤਨ ਬਹੁਮੁੱਲੀਆਂ ਵਸਤਾਂ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ। ਗੁਰਦੁਆਰਾ ਮਹਿਦੀਆਣਾ ਸਾਹਿਬ ਆਪਣੇ ਆਪ ਵਿਚ ਇਕ ਤਰ੍ਹਾਂ ਦਾ ਅਜਾਇਬਘਰ ਹੀ ਹੈ, ਜਿਥੇ ਕਿ ਸਿੱਖ ਇਤਿਹਾਸ ਨੂੰ ਪੱਥਰਾਂ 'ਚ ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਅਸਥਾਨ ਅੱਜਕਲ ਵਿਸ਼ਵ ਭਰ 'ਚ ਪ੍ਰਸਿੱਧ ਹੋ ਚੁੱਕਾ ਹੈ ਤੇ ਇਸ ਅਸਥਾਨ ਨੂੰ 'ਹਿਸਟਰੀ ਇਨ ਸਟੋਨ' ਵੀ ਕਿਹਾ ਜਾਂਦਾ ਹੈ। ਇਸ ਵਾਰ ਅਸੀਂ ਆਪ ਜੀ ਨੂੰ ਇਸੇ ਪਵਿੱਤਰ ਗੁਰਧਾਮ ਮਹਿਦੀਆਣਾ ਸਾਹਿਬ ਜੀ ਬਾਰੇ ਜਾਣਕਾਰੀ ਦਿਆਂਗੇ, ਜਿਸ ਨੂੰ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਹੈ। ਪ੍ਰਾਪਤ ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਸਾਹਿਬ ਦੀ ਗੜ੍ਹੀ ਨੂੰ ਛੱਡਣ ਤੋਂ ਬਾਅਦ ਝਾੜ ਸਾਹਿਬ, ਮਾਛੀਵਾੜਾ ਸਾਹਿਬ, ਆਲਮਗੀਰ ਸਾਹਿਬ, ਰਾਏਕੋਟ, ਲੰਮੇ ਜੱਟਪੁਰਾ ਤੇ ਮਾਣੂੰਕੇ ਆਦਿ ਪਿੰਡਾਂ ਰਾਹੀਂ ਹੁੰਦੇ ਹੋਏ ਮਹਿਦੀਆਣਾ ਸਾਹਿਬ ਵਿਖੇ ਆ ਪੁੱਜੇ। ਜਦੋਂ ਗੁਰੂ ਜੀ ਇਸ ਥਾਂ 'ਤੇ ਆਏ ਸਨ, ਉਸ ਵੇਲੇ ਇਥੇ ਦੂਰ-ਦੂਰ ਤਕ ਦੇ ਇਲਾਕੇ 'ਚ ਕੋਈ ਬਹੁਤੀ ਵਸੋਂ ਨਹੀਂ ਸੀ। ਚਾਰੇ ਹੀ ਪਾਸੇ ਜੰਗਲ ਹੀ ਜੰਗਲ ਤੇ ਝਾੜੀਆਂ ਹੀ ਝਾੜੀਆਂ ਇਥੇ ਇਕ ਬਹੁਤ ਹੀ ਚੰਗੀ ਥਾਂ ਇਕ ਢਾਬ ਹੁੰਦੀ ਸੀ। ਗੁਰੂ ਜੀ ਨੇ ਇਸ ਸੁੰਦਰ ਢਾਬ ਨੂੰ ਵੇਖ ਕੇ ਇਥੇ ਕੁਝ ਸਮੇਂ ਲਈ ਠਹਿਰਨ ਦਾ ਮਨ ਬਣਾ ਲਿਆ। ਢਾਬ ਪਾਣੀ ਦਾ ਕੁਦਰਤੀ ਸੋਮਾ ਹੁੰਦਾ ਹੈ। ਢਾਬ ਉਸ ਨੂੰ ਕਹਿੰਦੇ ਹਨ ਜਿਥੇ ਕਿਸੇ ਨੀਵੀਂ ਥਾਂ 'ਤੇ ਬਾਰਿਸ਼ ਦਾ ਪਾਣੀ ਆਪਣੇ ਆਪ ਹੀ ਆ ਕੇ ਇਕੱਠਾ ਹੁੰਦਾ ਰਹੇ ਤੇ ਸਾਫ ਹੋਈ ਜਾਵੇ। ਇਸ ਢਾਬ ਦਾ ਪਾਣੀ ਬਹੁਤ ਹੀ ਨਿਰਮਲ ਤੇ ਸਾਫ-ਸੁਥਰਾ ਸੀ, ਇਸ ਲਈ ਗੁਰੂ ਜੀ ਨੇ ਸਿੰਘਾਂ ਨੂੰ ਆਦੇਸ਼ ਦਿੱਤਾ ਕਿ ਇਸ ਢਾਬ ਕੋਲ ਪੜਾਅ ਕਰੋ। ਗੁਰੂ ਜੀ ਨੇ ਇਸ ਢਾਬ ਦੇ ਸਾਫ ਜਲ ਨਾਲ ਮੂੰਹ-ਹੱਥ ਧੋਤਾ ਤੇ ਦਾਤਣ ਕੁਰਲਾ ਕੀਤਾ ਤੇ ਇਸ਼ਨਾਨ ਕੀਤਾ। ਗੁਰੂ ਜੀ ਦਾ ਆਦੇਸ਼ ਪਾ ਕੇ ਬਾਕੀ ਸਿੰਘਾਂ ਨੇ ਵੀ ਇਸ਼ਨਾਨ ਕੀਤਾ ਅਤੇ ਥਕਾਨ ਲਾਹੀ। ਇਸ ਜਗ੍ਹਾ ਕਾਫੀ ਸ਼ਾਂਤੀ ਤੇ ਇਕਾਂਤ ਸੀ, ਇਸ ਲਈ ਗੁਰੂ ਜੀ ਨੂੰ ਇਹ ਜਗ੍ਹਾ ਕਾਫੀ ਪਸੰਦ ਆਈ ਸੀ। ਕਿਹਾ ਜਾਂਦਾ ਹੈ ਕਿ ਭਾਈ ਸਾਹਿਬ ਸਿੰਘ ਜੀ ਨੇ ਇਸ ਥਾਂ 'ਤੇ ਹੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਔਰੰਗਜ਼ੇਬ ਨੇ ਪੂਰੀ ਤਰ੍ਹਾਂ ਅੱਤ ਚੁੱਕੀ ਹੋਈ ਹੈ, ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਉਸ ਦਾ ਕੁਝ ਕੀਤਾ ਜਾਣਾ ਚਾਹੀਦਾ ਹੈ। ਕਹਿੰਦੇ ਨੇ ਕਿ ਗੁਰੂ ਜੀ ਨੇ ਇਸੇ ਥਾਂ 'ਤੇ ਹੀ ਇਹ ਮਨ ਬਣਾ ਲਿਆ ਸੀ ਕਿ ਔਰੰਗਜ਼ੇਬ ਵੱਲ ਚਿੱਠੀ ਲਿਖਣੀ ਹੈ। ਢਾਬ ਕੋਲ ਰਾਤ ਰਹਿਣ ਲਈ ਕੋਈ ਥਾਂ ਨਾ ਹੋਣ ਕਾਰਨ ਗੁਰੂ ਜੀ ਇਸ ਥਾਂ ਤੋਂ ਕੁਝ ਸਮਾਂ ਆਰਾਮ ਕਰਕੇ ਅਗਾਂਹ ਪਿੰਡ ਚੱਕਰ ਵੱਲ ਚਲੇ ਗਏ, ਜਿਥੇ ਕਿ ਗੁਰੂ ਜੀ ਨੇ ਰਾਤ ਕੱਟੀ। ਚੱਕਰ ਤੋਂ ਅਗਾਂਹ ਗੁਰੂ ਜੀ ਲਖਮੀਰ ਸ਼ਮੀਰ ਕੋਲ ਚਲੇ ਗਏ ਤੇ ਜ਼ਫਰਨਾਮਾ ਲਿਖਿਆ। ਗੁਰੂ ਜੀ ਦੇ ਚਰਨ ਪਏ ਹੋਣ ਕਰਕੇ ਗੁਰੂ ਜੀ ਦੀ ਯਾਦ ਵਿਚ ਇਸ ਥਾਂ 'ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਗਿਆ। ਅੱਜਕਲ ਤਾਂ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਬਹੁਤ ਹੀ ਖੂਬਸੂਰਤ ਹੈ ਤੇ ਦੂਰੋਂ ਹੀ ਨਜ਼ਰੀਂ ਪੈਂਦੀ ਹੈ। ਬਾਬਾ ਜ਼ੋਰਾ ਸਿੰਘ ਲੱਖਾ, ਜੋ ਕਿ ਪਿੰਡ ਲੱਖਾ ਦੇ ਹੀ ਵਸਨੀਕ ਹਨ, ਨੇ ਇਥੇ ਖੁਦ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਕਰਵਾਉਣ ਦਾ ਕੰਮ ਆਰੰਭਿਆ। ਜਦੋਂ ਬਾਬਾ ਜ਼ੋਰਾ ਸਿੰਘ ਲੱਖਾ ਨੇ ਕਾਰਸੇਵਾ ਦਾ ਕੰਮ ਆਪਣੇ ਹੱਥ ਵਿਚ ਲਿਆ, ਉਸ ਵੇਲੇ ਇਥੇ ਇਕ ਬਿਨਾਂ ਛੱਤ ਤੋਂ ਕਮਰਾ ਸੀ, ਜਿਸ ਦੀਆਂ ਕੰਧਾਂ ਵੀ ਡਿਗੂੰ-ਡਿਗੂੰ ਕਰ ਰਹੀਆਂ ਸਨ। ਬਾਬਾ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ 1972 ਈਸਵੀ ਵਿਚ ਦੁਬਾਰਾ ਇਸ ਗੁਰਧਾਮ ਦਾ ਨੀਂਹ ਪੱਥਰ ਰੱਖਿਆ। ਦਿਨ-ਰਾਤ ਇਕ ਕਰ ਕੇ ਸੰਗਤਾਂ ਨੂੰ ਨਾਲ ਲੈ ਕੇ ਕਾਫੀ ਮਿਹਨਤ ਨਾਲ ਇਥੇ ਬਹੁਤ ਹੀ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ। ਜਦੋਂ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਆਰੰਭ ਹੋਈ ਸੀ ਤਾਂ ਇਸ ਜਗ੍ਹਾ ਦੇ ਨਾਂ ਕੇਵਲ ਸਵਾ ਏਕੜ ਦੇ ਕਰੀਬ ਜ਼ਮੀਨ ਲੱਗੀ ਹੋਈ ਸੀ ਪਰ ਬਾਬਾ ਜ਼ੋਰਾ ਸਿੰਘ ਲੱਖਾ ਨੇ ਸੰਗਤਾਂ ਦੇ ਸਹਿਯੋਗ ਨਾਲ ਆਸ-ਪਾਸ ਦੀ ਜਗ੍ਹਾ ਖਰੀਦੀ ਅਤੇ ਹੁਣ ਇਸ ਗੁਰਧਾਮ ਦੇ ਨਾਂ 25 ਏਕੜ ਤੋਂ ਵੀ ਵਧੇਰੇ ਜ਼ਮੀਨ ਹੈ। ਬਾਬਾ ਜ਼ੋਰਾ ਸਿੰਘ ਲੱਖਾ ਦੇ ਮਨ ਵਿਚ ਖਿਆਲ ਆਇਆ ਕਿ ਇਸ ਥਾਂ 'ਤੇ ਕੋਈ ਅਜਿਹੀ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ, ਜੋ ਕਿ ਅਨੋਖੀ ਹੋਵੇ ਅਤੇ ਜਿਸ ਤੋਂ ਸਾਡੀ ਨੌਜਵਾਨ ਪੀੜ੍ਹੀ ਪ੍ਰੇਰਨਾ ਲੈ ਸਕੇ ਅਤੇ ਲਾਭ ਉਠਾ ਸਕੇ। ਬਾਬਾ ਜੀ ਨੇ ਇਥੇ ਸਿੱਖ ਇਤਿਹਾਸ ਨਾਲ ਸੰਬੰਧਤ ਮੋਨਿਊਮੈਂਟਸ ਤਿਆਰ ਕਰਵਾਉਣੇ ਸ਼ੁਰੂ ਕਰ ਦਿੱਤੇ। ਸਿੱਖ ਜਰਨੈਲਾਂ ਬਾਬਾ ਬੰਦਾ ਸਿੰਘ ਬਹਾਦਰ, ਸ਼ਾਮ ਸਿੰਘ ਅਟਾਰੀਵਾਲਾ, ਹਰੀ ਸਿੰਘ ਨਲੂਆ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ, ਮਹਾਰਾਜਾ ਰਣਜੀਤ ਸਿੰਘ, ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਆਦਿ ਦੇ ਮੋਨਿਊਮੈਂਟਸ ਬਹੁਤ ਖੂਬਸੂਰਤ ਤਰੀਕੇ ਨਾਲ ਚਿੱਤਰੇ ਗਏ। ਇਸ ਤੋਂ ਇਲਾਵਾ ਸਿੱਖ ਇਤਿਹਾਸ ਦਾ ਅਮੀਰ ਵਿਰਸਾ ਵੀ ਮੋਨਿਊਮੈਂਟਸ ਰਾਹੀਂ ਇਥੇ ਦਿਖਾਇਆ ਗਿਆ। ਹੋਰ ਵੀ ਖੂਬਸੂਰਤ ਗੱਲ ਇਹ ਹੈ ਕਿ ਹਰੇਕ ਦ੍ਰਿਸ਼ ਦੇ ਨਾਲ ਕਵਿਤਾ 'ਚ ਸਾਰਾ ਇਤਿਹਾਸ ਵੀ ਲਿਖਿਆ ਹੋਇਆ ਹੈ। ਇਹ ਮੋਨਿਊਮੈਂਟਸ ਬਣਾਉਣ ਦੀ ਸੇਵਾ ਤਾਰਾ ਸਿੰਘ ਰਾਏਕੋਟੀ, ਅਜੀਤ ਸਿੰਘ ਸਾਰੋਂ (ਸੁਨਾਮ) ਤੇ ਬੰਤਾ ਸਿੰਘ ਨੇ ਨਿਭਾਈ।
ਭਾਈ ਤਾਰਾ ਸਿੰਘ ਰਾਏਕੋਟੀ ਦਾ ਮੁੱਖ ਸਹਿਯੋਗ ਰਿਹਾ ਹੈ, ਜਿਨ੍ਹਾਂ ਨੇ ਪੱਥਰਾਂ ਦੇ ਬੁੱਤਾਂ 'ਚ ਜਾਨ ਪਾ ਦਿੱਤੀ। ਅਸਲ 'ਚ ਭਾਈ ਤਾਰਾ ਸਿੰਘ ਰਾਏਕੋਟੀ ਇਨ੍ਹਾਂ ਇਤਿਹਾਸਿਕ ਪ੍ਰਸੰਗਾਂ ਨੂੰ ਮੋਨਿਊਮੈਂਟਸ ਦੇ ਰੂਪ ਵਿਚ ਚਿਤਰਨ ਲਈ ਆਪਣੀ ਜ਼ਿੰਦਗੀ ਦੇ ਕਈ ਕੀਮਤੀ ਵਰ੍ਹੇ ਲਾਉਣ ਵਾਲਾ ਕਰਮਯੋਗੀ ਹੈ। ਤਾਰਾ ਸਿੰਘ ਦੀ ਇਸ ਕਲਾ ਦੀ ਅਸਲ ਰੂਪ 'ਚ ਕਦਰ ਨਹੀਂ ਪਈ। ਜਿਸ ਢਾਬ 'ਤੇ ਗੁਰੂ ਜੀ ਨੇ ਦਾਤਣ ਕੁਰਲਾ ਕੀਤਾ ਅਤੇ ਮੂੰਹ ਹੱਥ ਸਾਫ ਕੀਤੇ ਸਨ, ਉਸ ਥਾਂ 'ਤੇ ਅੱਜਕਲ ਇਕ ਸੁੰਦਰ ਸਰੋਵਰ ਬਣਿਆ ਹੋਇਆ ਹੈ। ਇਥੇ ਇਕ ਅਜਾਇਬਘਰ ਤੇ ਮਿੰਨੀ ਚਿੜੀਆਘਰ ਵੀ ਬਣਿਆ ਹੋਇਆ ਹੈ। ਜਦੋਂ ਇਹ ਇਤਿਹਾਸ ਪੱਥਰਾਂ ਵਿਚ ਚਿੱਤਰਿਆ ਜਾ ਰਿਹਾ ਸੀ ਤਾਂ ਇਕ ਵਾਰ ਤਾਂ ਧਰਮ ਦੇ ਕੁਝ ਠੇਕੇਦਾਰਾਂ ਨੇ ਇਨ੍ਹਾਂ 'ਤੇ ਰੋਕ ਲਗਾ ਦਿੱਤੀ ਸੀ ਕਿ ਸਿੱਖ ਧਰਮ 'ਚ ਬੁੱਤ ਬਣਾਉਣ ਦੀ ਮਨਾਹੀ ਹੈ ਪਰ ਬਾਅਦ ਵਿਚ ਸੰਗਤਾਂ ਦੇ ਉਤਸ਼ਾਹ ਨੂੰ ਦੇਖਦਿਆਂ ਇਹ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ। ਅੱਜਕਲ ਇਸ ਗੁਰਦੁਆਰਾ ਸਾਹਿਬ ਦਾ ਨਾਂ ਵਿਸ਼ਵ ਭਰ ਦੇ ਨਕਸ਼ੇ ਵਿਚ ਆ ਚੁੱਕਾ ਹੈ ਅਤੇ ਦੂਰ-ਦੁਰਾਡੇ ਤੋਂ ਸੰਗਤਾਂ ਇਥੇ ਦਰਸ਼ਨ ਕਰਨ ਲਈ ਪੁੱਜਦੀਆਂ ਹਨ। ਅੱਜ ਦੀ ਪੀੜ੍ਹੀ ਕਿਸੇ ਇਤਿਹਾਸਿਕ ਚੀਜ਼ ਨੂੰ ਸਾਹਮਣੇ ਵੇਖ ਕੇ ਹੀ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਉਂਝ ਵੀ ਜੋ ਚੀਜ਼ ਸਾਹਮਣੇ ਕਿਸੇ ਰੂਪ ਵਿਚ ਵਿਖਾਈ ਦਿੰਦੀ ਹੈ, ਉਸ ਦਾ ਅਸਰ ਬਾਲ ਮਨਾਂ 'ਤੇ ਕਾਫੀ ਡੂੰਘਾ ਪੈਂਦਾ ਹੈ। ਕੇਵਲ ਇਹ ਗੱਲ ਲੈ ਕੇ ਹੀ ਇਸ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਕਿ ਗੁਰਦੁਆਰਾ ਸਾਹਿਬ ਵਿਖੇ ਬੁੱਤ ਕਿਉਂ ਬਣਾਏ ਗਏ ਹਨ। ਫੇਰ ਤਾਂ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਅਜਾਇਬਘਰਾਂ 'ਚ ਲੱਗੇ ਸਿੱਖ ਇਤਿਹਾਸ 'ਤੇ ਚਿੱਤਰ ਵੀ ਇਸੇ ਸ਼੍ਰੇਣੀ 'ਚ ਆ ਜਾਣਗੇ। ਇਸ ਲਈ ਗੱਲ ਨੂੰ ਨਕਾਰਨ ਦੀ ਥਾਂ ਉਤਸ਼ਾਹਿਤ ਕਰਨਾ ਬਣਦਾ ਹੈ।

  • ਗੁਰਦੁਆਰਾ
  • ਮਹਿਦੀਆਣਾ ਸਾਹਿਬ
  • ਅਜਾਇਬਘਰ

ਪਰਮ ਭਗਤ ਤੁਲਸੀਦਾਸ

NEXT STORY

Stories You May Like

  • dubai s guru nanak darbar gurudwara shut amid security concerns
    ਦੁਬਈ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਨੂੰ ਕੀਤਾ ਗਿਆ ਬੰਦ! ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ
  • tragic accident on gurdwara sri ber sahib marg
    ਗੁਰਦੁਆਰਾ ਸ੍ਰੀ ਬੇਰ ਸਾਹਿਬ ਮਾਰਗ 'ਤੇ ਵਾਪਰਿਆ ਦਰਦਨਾਕ ਹਾਦਸਾ, ਬਜ਼ੁਰਗ ਮਹਿਲਾ ਦੀ ਮੌਤ
  • jathedar giani kuldeep singh gargaj  gurudwara sahib  building  inauguration
    ਜੰਮੂ ਦੌਰੇ 'ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਨਵੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਕੀਤਾ ਉਦਘਾਟਨ
  • turban decorating competition to be held on april 12
    ਗੁਰਦੁਆਰਾ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਮਾਸੀਮੀਨਾ (ਰੋਮ) 'ਚ 12 ਅਪ੍ਰੈਲ ਨੂੰ ਹੋਣਗੇ ਦਸਤਾਰ ਸਜਾਉਣ ਦੇ ਮੁਕਾਬਲੇ
  • gurdwara sahib  husband and wife
    ਗੁਰਦੁਆਰਾ ਲਿਜਾਣ ਦਾ ਬਹਾਨਾ ਬਣਾ ਕੇ ਪਤੀ ਨੇ ਗਲਾ ਘੁੱਟ ਕੇ ਭਾਖੜਾ 'ਚ ਸੁੱਟੀ ਪਤਨੀ, ਰੱਬ ਨੂੰ ਇੰਝ ਬਚਾਈ ਜਾਨ
  • gurdwara fined 3000 euros
    ਗੁਰਦੁਆਰਾ ਸਾਧ ਸੰਗਤ ਰੋਮ 'ਚ ਸਫਾਈ ਦੀ  ਘਾਟ, ਪ੍ਰਸ਼ਾਸ਼ਨ ਨੇ ਕਰ ਦਿੱਤਾ 3000 ਯੂਰੋ ਦਾ ਜੁਰਮਾਨਾ
  • jathedar gargajj inaugurated gurdwara sahib  of bhai makhan shah lubana
    ਰਾਜੌਰੀ ਵਿਖੇ ਭਾਈ ਮੱਖਣ ਸ਼ਾਹ ਲੁਬਾਣਾ ਦੀ ਯਾਦਗਾਰ 'ਚ ਗੁ. ਸਾਹਿਬ ਦੀ ਨਵੀਂ ਇਮਾਰਤ ਦਾ ਜਥੇ. ਗੜਗੱਜ ਵੱਲੋਂ ਉਦਘਾਟਨ
  • nagar kirtan on the occasion of birth anniversary sri guru tegh bahadur sahib ji
    ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ
  • punjab weather raining imd alert
    ਪੰਜਾਬ Weather ਦੀ ਨਵੀਂ ਅਪਡੇਟ ਜਾਰੀ! 15 ਤਾਰੀਖ਼ ਤੱਕ ਵਿਭਾਗ ਨੇ ਕੀਤੀ ਵੱਡੀ...
  • private recovery going on in the marketing department
    ਤਹਿਬਾਜ਼ਾਰੀ ਵਿਭਾਗ 'ਚ ਚੱਲ ਰਹੀ ਪ੍ਰਾਈਵੇਟ ਵਸੂਲੀ, ਆਉਣੇ ਚਾਹੀਦੇ ਹਨ 24 ਕਰੋੜ...
  • dig harcharan singh gets a setback from the supreme court
    ਸਾਬਕਾ DIG ਹਰਚਰਨ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜ਼ਮਾਨਤ ਅਰਜ਼ੀ ਖਾਰਜ
  • thief flees with 50 000 rupess in cash and a phone from gas agency
    ਜਲੰਧਰ 'ਚ ਚੋਰਾਂ ਦੇ ਬੁਲੰਦ ਹੌਂਸਲੇ, ਗੈਸ ਏਜੰਸੀ 'ਚੋਂ ਹਜ਼ਾਰਾਂ ਦੀ ਨਕਦੀ ਤੇ...
  • fir registered against social media journalist gurdeep singh
    ਸੋਸ਼ਲ ਮੀਡੀਆ ਪੱਤਰਕਾਰ ਗੁਰਦੀਪ ਖ਼ਿਲਾਫ਼ ਬਲੈਕਮੇਲ ਕਰਨ ਤੇ ਐੱਸ. ਸੀ./ਐੱਸ. ਟੀ....
  • speeding car hits father and son near chugitti chowk jalandhar
    ਜਲੰਧਰ ਵਿਖੇ ਚੁਗਿੱਟੀ ਚੌਕ ਨੇੜੇ ਤੇਜ਼ ਰਫ਼ਤਾਰ ਕਾਰ ਨੇ ਪਿਓ-ਪੁੱਤ ਨੂੰ ਮਾਰੀ...
  • a big threat looms over farmers in punjab experts have warned
    ਪੰਜਾਬ 'ਚ ਕਿਸਾਨਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਮੌਸਮ ਨੇ ਲਈ ਅਚਾਨਕ ਕਰਵਟ,...
  • new deputy commissioner of jalandhar varjit walia assumes charge
    ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਰਜਿਤ ਵਾਲੀਆ ਨੇ ਸਾਂਭਿਆ ਆਪਣਾ ਚਾਰਜ, ਕਹੀਆਂ...
Trending
Ek Nazar
vaibhav sooryavanshi

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

action taken against punjabi man in canada

ਕੈਨੇਡਾ 'ਚ ਪੰਜਾਬੀ ਵਿਅਕਤੀ ਖ਼ਿਲਾਫ਼ ਕਾਰਵਾਈ, ਪੈਟਰੋਲ ਪੰਪ ਕਰ 'ਤਾ ਸੀਲ

smartphone price hike

ਭਾਰਤ 'ਚ ਮਹਿੰਗੇ ਹੋ ਗਏ ਸਮਾਰਟਫੋਨ! ਇਨ੍ਹਾਂ ਕੰਪਨੀਆਂ ਨੇ ਵਧਾਏ ਰੇਟ

min aung hlaing becomes president of myanmar

ਮਿਆਂਮਾਰ 'ਚ ਫੌਜੀ ਜਨਰਲ ਦਾ ਕਬਜ਼ਾ ਬਰਕਰਾਰ! ਤਖ਼ਤਾਪਲਟ ਕਰਨ ਵਾਲੇ ਮਿਨ ਆਂਗ...

shani nakshatra gochar

ਬਦਲਣ ਵਾਲੀ ਹੈ ਸ਼ਨੀ ਦੀ ਚਾਲ! 5 ਰਾਸ਼ੀਆਂ 'ਤੇ ਵਰ੍ਹੇਗਾ ਬੇਹਿਸਾਬ ਪੈਸਾ

pakistani cleric sent back by italian government

ਬਾਲ-ਵਿਆਹ ਨੂੰ ਇਸਲਾਮ 'ਚ ਜਾਇਜ਼ ਠਹਿਰਾਉਣ ਵਾਲੇ ਪਾਕਿ ਮੌਲਵੀ ਨੂੰ ਇਟਲੀ ਸਰਕਾਰ...

a huge car pulled a 406 ton train

406 ਟਨ ਦੀ ਟ੍ਰੇਨ ਨੂੰ ਖਿੱਚ ਕੇ ਲੈ ਗਈ ਧਾਕੜ ਕਾਰ! ਲਾਂਚ ਤੋਂ ਪਹਿਲਾਂ ਹੀ ਬਣਾ'ਤਾ...

us vice president vance departs for pakistan

ਈਰਾਨ ਨਾਲ ਸ਼ਾਂਤੀ ਵਾਰਤਾ ਲਈ ਅਮਰੀਕੀ ਉਪ-ਰਾਸ਼ਟਰਪਤੀ ਵੈਂਸ ਪਾਕਿਸਤਾਨ ਰਵਾਨਾ

viral video of girlfriend caught his boyfriend

ਦੂਜੀ ਕੁੜੀ ਨਾਲ ਘੁੰਮਦਾ ਫੜਿਆ ਗਿਆ ਪ੍ਰੇਮੀ! ਸਹੇਲੀ ਨੇ ਸੜਕ ਵਿਚਾਲੇ ਢਾਹ ਪਾ'ਤਾ...

man from banga dies in italy

ਬੰਗਾ ਦੇ ਵਿਅਕਤੀ ਦੀ ਇਟਲੀ 'ਚ ਮੌਤ! ਘਰ ਪਹੁੰਚੀ ਲਾਸ਼ ਵੇਖ ਧਾਹਾਂ ਮਾਰ ਰੋਂਦੇ...

additional district magistrate issues various prohibitory orders in the district

ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

watch ranveer singh recreates aari aari aari with khan saab

ਇੰਟਰਨੈੱਟ 'ਤੇ ਛਾਈ ਰਣਵੀਰ ਸਿੰਘ ਤੇ ਖਾਨ ਸਾਬ ਦੀ ਜੁਗਲਬੰਦੀ ! ਜੈਜ਼ੀ ਬੀ ਨੇ ਵੀ...

ostrich raced on highway

ਹਾਈਵੇਅ 'ਤੇ ਸ਼ੁਤਰਮੁਰਗ ਨੇ ਲਾਈ 'ਹਾਈ-ਸਪੀਡ' ਰੇਸ! ਡਰਾਈਵਰ ਵੀ ਹੋਏ ਹੈਰਾਨ

film director ranjith granted bail in harassment case

ਜੇਲ੍ਹ 'ਚੋਂ ਬਾਹਰ ਆਉਣਗੇ ਨਿਰਦੇਸ਼ਕ ਰੰਜੀਤ, ਅਦਾਕਾਰਾ ਨਾਲ ਛੇੜਛਾੜ ਦੇ ਮਾਮਲੇ...

a big threat looms over farmers in punjab experts have warned

ਪੰਜਾਬ 'ਚ ਕਿਸਾਨਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਮੌਸਮ ਨੇ ਲਈ ਅਚਾਨਕ ਕਰਵਟ,...

actress converts religion to become this politician  s daughter in law

ਪਹਿਲਾਂ ਸਲਮਾਨ ਨਾਲ ਦਿੱਤੀ ਸੁਪਰਹਿੱਟ ਫਿਲਮ, ਫਿਰ ਵਿਆਹ ਲਈ ਕਰੀਅਰ ਛੱਡ ਬਣ ਗਈ ਇਸ...

cole caufield makes history

ਕੌਲ ਕਾਫ਼ੀਲਡ ਨੇ 50ਵਾਂ ਗੋਲ ਕਰਕੇ ਰਚਿਆ ਇਤਿਹਾਸ

car stuck on cliff removed

ਸਕੁਆਮਿਸ਼ ਦੀ ਪਹਾੜੀ ਚਟਾਨ ’ਤੇ ਲਟਕਾਈ ਕਾਰ ਹਟਾਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਧਰਮ ਦੀਆਂ ਖਬਰਾਂ
    • worship lord krishna on the monthly krishna janmashtami
      ਕੱਲ੍ਹ ਬਣ ਰਿਹੈ ਬੇਹੱਦ ਸ਼ੁਭ ਸੰਯੋਗ! ਮਾਸਿਕ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਇੰਝ ਕਰੋ...
    • peacock feathers will change your life
      ਮੋਰ ਪੰਖ ਬਦਲ ਦੇਵੇਗਾ ਤੁਹਾਡੀ ਜ਼ਿੰਦਗੀ ! ਘਰ 'ਚ ਆਵੇਗੀ ਸੁੱਖ-ਸ਼ਾਂਤੀ ਅਤੇ ਬਰਕਤ,...
    • this golden fruit will change your destiny
      ਕਿਸਮਤ ਬਦਲ ਦੇਵੇਗਾ ਇਹ ਸੁਨਹਿਰੀ ਫਲ! ਕਾਰੋਬਾਰ 'ਚ ਹੋਵੇਗਾ ਬੰਪਰ ਮੁਨਾਫ਼ਾ, ਬਸ...
    • it will rain money on these zodiac signs today
      ਅੱਜ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼! ਕਰੀਅਰ 'ਚ ਆਵੇਗਾ ਵੱਡਾ...
    • zodiac signs
      ਇਨ੍ਹਾਂ 3 ਰਾਸ਼ੀਆਂ ਲਈ ਲੱਕੀ ਰਹੇਗਾ ਬੁੱਧਵਾਰ, ਖੁੱਲ੍ਹ ਜਾਣਗੇ ਕਿਸਮਤੇ ਦੇ ਤਾਲੇ
    • the locks of fate will be opened for these 4 zodiac signs
      ਇਨ੍ਹਾਂ 4 ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਤਾਲੇ ! ਰੁਕਾਵਟਾਂ ਹੋਣਗੀਆਂ ਦੂਰ,...
    • 300 year old treasure found in ayodhya
      ਅਯੁੱਧਿਆ 'ਚ ਮਿਲਿਆ 300 ਸਾਲ ਪੁਰਾਣਾ ਖ਼ਜ਼ਾਨਾ! ਦੁਰਲੱਭ ਖਜ਼ਾਨੇ ਨੂੰ ਵੇਖਣ ਲਈ...
    • today will be silver for these zodiac signs
      ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ 'ਚਾਂਦੀ'! ਬਣੇ ਰਹੇ ਨੇ ਧਨ ਲਾਭ ਸ਼ੁਭ ਸੰਯੋਗ
    • don  t make this mistake even by mistake while applying the polish
      ਸਾਵਧਾਨ! ਪੋਚਾ ਲਗਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਘਰ 'ਚ ਆ ਸਕਦੀ ਹੈ...
    • weddings will start from april 15
      15 ਅਪ੍ਰੈਲ ਤੋਂ ਫਿਰ ਗੂੰਜਣਗੀਆਂ ਸ਼ਹਿਨਾਈਆਂ, ਖਰਮਾਸ ਹੋਵੇਗਾ ਖ਼ਤਮ; ਦੇਖੋ ਜੁਲਾਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +