ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) , (ਮਨੋਰੰਜਨ)- ਅਗਰ ਤੁਹਾਨੂੰ ਸਿਵਲ ਹਸਪਤਾਲ ਵਿਚ ਡਾਕਟਰ ਨਾ ਮਿਲ ਰਿਹਾ ਹੋਵੇ, ਕਿਸੇ ਕਰਮਚਾਰੀ ਤੋਂ ਸ਼ਿਕਾਇਤ ਹੋਵੇ ਜਾਂ ਦਵਾਈ ਨਾ ਮਿਲ ਰਹੀ ਹੋਵੇ ਤਾਂ ਤੁਰੰਤ 104 ਨੰਬਰ (ਟੋਲ ਫ੍ਰੀ) ਡਾਇਲ ਕਰੋ। ਤੁਹਾਡੀ ਸ਼ਿਕਾਇਤ ਇਸ ਨੰਬਰ ਦੇ ਮਾਧਿਆਮ ਨਾਲ ਮੋਹਾਲੀ ਵਿਚ ਦਰਜ ਹੋਵੇਗੀ ਅਤੇ ਉਸਦਾ ਨਿਪਟਾਰਾ ਕੀਤਾ ਜਾਵੇਗਾ। ਇਹੀ ਨਹੀਂ ਇਸਦਾ ਜਵਾਬ ਵੀ ਤੁਹਾਨੂੰ ਫੋਨ ਜਾਂ ਐੱਸ. ਐੱਮ. ਐੱਸ. ਰਾਹੀਂ ਆਵੇਗਾ। ਸੂਬਾ ਸਰਕਾਰ ਨੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਆਉਣ ਵਾਲੀਆਂ ਦਿੱਕਤਾਂ ਦੇ ਮੱਦੇਨਜ਼ਰ ਇਹ ਟੋਲ ਫ੍ਰੀ ਨੰਬਰ ਜਾਰੀ ਕੀਤਾ ਹੈ। ਹੈਲਥ ਵਿਭਾਗ ਦੁਆਰਾ ਲੋਕਾਂ ਦੀ ਸੁਵਿਧਾ ਲਈ ਟੋਲ ਫ੍ਰੀ ਨੰਬਰ ਅਤੇ ਹੋਰ ਜਾਣਕਾਰੀ ਦੇ ਸੰਬੰਧ 'ਚ ਇਕ ਬੋਰਡ ਐਮਰਜੈਂਸੀ ਦੇ ਕੋਲ ਲਗਾਇਆ ਗਿਆ ਹੈ ਤਾਂ ਕਿ ਪਬਲਿਕ ਜਾਂ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਅਤੇ ਉਹ ਤੁਰੰਤ ਆਪਣੀ ਸ਼ਿਕਾਇਤ ਦੱਸ ਸਕਣ।
ਭ੍ਰਿਸ਼ਟਾਚਾਰ ਰੋਕਣ ਲਈ ਹਸਪਤਾਲ 'ਚ ਲਗਾਏ ਜਾਣਗੇ ਬੋਰਡ- ਸਿਵਲ ਹਸਪਤਾਲ 'ਚ ਕੰਮ ਦੇ ਬਦਲੇ ਪੈਸੇ ਮੰਗਣ ਵਾਲਿਆਂ 'ਤੇ ਨਕੇਲ ਕੱਸਣ ਲਈ ਓ. ਪੀ. ਡੀ. ਤੇ ਸਿਵਲ ਸਰਜਨ ਦਫਤਰ ਦੇ ਬਾਹਰ ਬੋਰਡ ਲਗਾਏ ਜਾਣਗੇ। ਇਹ ਫੈਸਲਾ ਸਿਹਤ ਵਿਭਾਗ ਵਲੋਂ ਲਿਆ ਗਿਆ ਹੈ। ਇਨ੍ਹਾਂ ਬੋਰਡਾਂ ਵਿਚ ਸਾਫ ਸੁਥਰਾ ਲਿਖਿਆ ਜਾਵੇਗਾ ਕਿ ਜੇਕਰ ਕੋਈ ਕਰਮਚਾਰੀ ਕੰਮ ਦੇ ਬਦਲੇ ਪੈਸੇ ਮੰਗਦਾ ਹੈ ਤਾਂ ਇਸਦੀ ਜਾਣਕਾਰੀ ਸਿਵਲ ਸਰਜਨ, ਐੱਸ. ਐੱਮ. ਓ. , ਡੀ. ਐੱਚ. ਓ. ਨੂੰ ਦੇਵੋ।
ਸਰਕਾਰੀ ਕੰਮ ਦੀ ਰਸੀਦ ਜ਼ਰੂਰ ਲਓ : ਐੱਸ. ਐੱਮ. ਓ.- ਐੱਸ. ਐੱਮ. ਓ. ਡਾ. ਜਸਵੀਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਹਸਪਤਾਲ ਵਿਚ ਸਰਕਾਰੀ ਕੰਮ ਕਰਵਾਉਣ ਆਉਂਦਾ ਹੈ ਤਾਂ ਫੀਸ ਦੇਣ ਦੇ ਬਾਅਦ ਇਸਦੀ ਰਸੀਦ ਜ਼ਰੂਰ ਲਓ। ਉਨ੍ਹਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਜੇਕਰ ਕਿਸੇ ਕਰਮਚਾਰੀ ਦੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ 'ਤੇ ਡਿਪਾਰਟਮੈਂਟ ਐਕਸ਼ਨ ਲਵੇਗਾ ਅਤੇ ਉਸ ਕਰਮਚਾਰੀ ਦਾ ਕੰਮ ਹੈਲਥ ਮਨਿਸਟਰ ਤੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ।
ਬੇਰੋਜ਼ਗਾਰ ਨੌਜਵਾਨਾਂ ਦਾ ਰੋਜ਼ਗਾਰ ਕਿਸ ਤਰ੍ਹਾਂ ਚੱਲੇਗਾ?
NEXT STORY