ਨੂਰਪੁਰਬੇਦੀ, (ਤਰਨਜੀਤ)- ਬਲਾਕ ਨੂਰਪੁਰਬੇਦੀ ਵੱਖ-ਵੱਖ ਹਿੱਸਿਆਂ 'ਚ ਚੱਲ ਰਹੇ ਕਰੈਸ਼ਰ ਪਲਾਂਟਾਂ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਬੰਦ ਕਰਵਾਉਣ ਦੇ ਕਾਰਨ ਹੁਣ ਇਸ ਕਿਤੇ ਨਾਲ ਜੁੜੇ ਹਜ਼ਾਰਾਂ ਬੇਰੋਜ਼ਗਾਰ ਹੋਏ ਨੌਜਵਾਨਾਂ ਦਾ ਇਕ ਵਾਰ ਫਿਰ ਭਵਿੱਖ ਧੁੰਦਲਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਕਰੈਸ਼ਰ ਇੰਡਸਟਰੀ ਦੇ ਸਹਾਰੇ ਹੀ ਆਪਣੇ ਬੱਚਿਆਂ ਅਤੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ । ਨਾਜਾਇਜ਼ ਮਾਈਨਿੰਗ ਨੂੰ ਪ੍ਰਸ਼ਾਸਨ ਵਲੋਂ ਸੀਲ ਕਰਨ ਦੇ ਨਾਲ-ਨਾਲ ਜਾਇਜ਼ ਚੱਲ ਰਹੇ ਪਲਾਟਾਂ 'ਤੇ ਵੀ ਪ੍ਰਸ਼ਾਸਨ ਨੇ ਤਿੱਖੇ ਰੁਖ਼ ਅਖਤਿਆਰ ਕਰ ਲਏ ਹਨ ਜਿਸ ਦਾ ਖਾਮਿਆਜ਼ਾ ਜ਼ਿਆਦਾ ਕਰਕੇ ਗਰੀਬ ਲੋਕਾਂ ਅਤੇ ਬੇਰੋਜ਼ਗਾਰ ਹੋਏ ਨੌਜਵਾਨਾਂ ਨੂੰ ਰੋਜ਼ਗਾਰ ਖੁਸਣ ਦੇ ਕਾਰਨ ਭੁਗਤਣਾ ਪੈ ਰਿਹਾ ਹੈ ਤੇ ਮਾਈਨਿੰਗ ਬੰਦ ਹੋਣ ਦੇ ਕਾਰਨ ਆਮ ਲੋਕਾਂ ਦੇ ਘਰ ਬਣਾਉਣ ਦੇ ਸੁਪਨੇ, ਸੁਪਨੇ ਬਣ ਕੇ ਹੀ ਰਹਿ ਗਏ ਹਨ ।
ਟਿੱਪਰ ਮਾਲਕਾਂ ਸਮੇਤ ਡਰਾਈਵਰ ਵੀ ਹੋਏ ਕੰਮ ਤੋਂ ਵਿਹਲੇ- ਪ੍ਰਸ਼ਾਸਨ ਵਲੋਂ ਕਰੈਸ਼ਰਾਂ ਨੂੰ ਸੀਲ ਕਰਨ ਦੇ ਕਾਰਨ ਕਿਸ਼ਤਾਂ 'ਤੇ ਟਿੱਪਰ ਪਾ ਕੇ ਬੈਠੇ ਮਾਲਕ ਜਿਥੇ ਕੰਮ ਤੋਂ ਵਿਹਲੇ ਹੋ ਗਏ ਹਨ ਉਥੇ ਟਿੱਪਰ ਚਾਲਕ ਵੀ ਬੇਰੋਜ਼ਗਾਰ ਹੋ ਗਏ ਹਨ। ਟਿੱਪਰ ਮਾਲਕਾਂ ਨੂੰ ਬੈਂਕਾਂ ਦੀਆਂ ਕਿਸ਼ਤਾਂ ਮੋੜਨ ਦੀ ਚਿੰਤਾ ਸਤਾਉਣ ਲੱਗੀ ਹੈ ਤੇ ਕੁਝ ਟਿੱਪਰ ਮਾਲਕ ਆਪਣੇ ਟਿੱਪਰ ਵੇਚਣ ਨੂੰ ਤਰਜ਼ੀਹ ਦੇ ਰਹੇ ਹਨ । ਬੇਰੋਜ਼ਗਾਰ ਹੋਏ ਨੌਜਵਾਨਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਾਇਜ਼ ਕਰੈਸ਼ਰ ਪਲਾਂਟਾਂ ਨੂੰ ਚਲਾਇਆ ਜਾਵੇ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ।
ਪਸ਼ੂ ਨੂੰ ਬਚਾਉਂਦਿਆਂ ਸਕੂਟਰੀ ਚਾਲਕ ਦੀ ਮੌਤ
NEXT STORY